ਕੁੜੀਆਂ ਦਾ ਰਿਜ਼ਲਟ ਮੁੰਡਿਆਂ ਤੋਂ 9 ਫੀਸਦ ਵਧੀਆ

ਨਵੀਂ ਦਿੱਲੀ:

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 12ਵੀਂ ਕਲਾਸ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਰਿਜ਼ਲਟ ਨੂੰ ਆਫੀਸ਼ੀਅਲ ਵੈੱਬਸਾਈਟ cbse.nic.in ‘ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਰਿਜ਼ਲਟ ਤਿੰਨੇ ਸਟ੍ਰੀਮ ਸਾਇੰਸ, ਆਰਟਸ ਤੇ ਕਾਮਰਸ ਦਾ ਆਇਆ ਹੈ। ਇਸ ਵਾਰ ਦੋ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ‘ਚ ਡੀਪੀਐਸ ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ ਐਸਡੀ ਪਬਲਿਕ ਸਕੂਲ ਮਜ਼ੱਫਰਨਗਰ ਤੋਂ ਕ੍ਰਿਸ਼ਮਾ ਅਰੋੜਾ ਨੇ 499 ਨੰਬਰ ਹਾਸਲ ਕਰ ਪੂਰੇ ਦੇਸ਼ ‘ਚ ਟੌਪ ਕੀਤਾ ਹੈ। 12ਵੀਂ ਦੇ ਨਤੀਜਿਆਂ ‘ਚ ਇਸ ਵਾਰ ਕੁੱਲ 83.4 ਫਸਿਦ ਵਿਦਿਆਰਥੀ ਪਾਸ ਹੋਏ ਹਨ। ਰੀਜ਼ਨ ਵਾਈਜ਼ 98.4 ਫੀਸਦ ਵਿਦਿਆਰਥੀ ਸਭ ਤੋਂ ਜ਼ਿਆਦਾ ਤ੍ਰਿਵੇਂਦਰਮ ਤੋਂ ਪਾਸ ਹੋਏ ਹਨ। ਚੇਨਈ ਰੀਜਨ ਦਾ ਸਥਾਨ ਦੂਜੇ ਨੰਬਰ ‘ਤੇ ਹੈ ਜਿੱਥੇ 92.93 ਫੀਸਦ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਕੁੜੀਆਂ ਦਾ ਰਿਜ਼ਲਟ ਮੁੰਡਿਆਂ ਤੋਂ 9 ਫੀਸਦ ਵਧੀਆ ਰਿਹਾ। ਕੇਂਦਰੀ ਸਕੂਲ ਦਾ ਰਿਜ਼ਲਟ 98.54 % ਰਿਹਾ। ਬੋਰਡ ਨੇ 28 ਦਿਨ ਦੇ ਅੰਦਰ ਰਿਜ਼ਲਟ ਤਿਆਰ ਕੀਤਾ ਹੈ। 12ਵੀਂ ਦਾ ਆਖਰੀ ਪੇਪਰ 4 ਅਪਰੈਲ ਨੂੰ ਹੋਇਆ ਸੀ।

  • Topics :

Related News