ਸਮਾਰਟਫ਼ੋਨ ਤੇ ਕੰਪਿਊਟਰ ਤੋਂ ਨਿਕਲਣ ਵਾਲੀ ਰੌਸ਼ਨੀ ਨੀਂਦ ਨੂੰ ਪ੍ਰਭਾਵਿਤ ਕਰਦੀ

ਵਾਸ਼ਿੰਗਟਨ:

ਵਿਗਿਆਨੀਆਂ ਨੂੰ ਇਹ ਪਤਾ ਲਾਉਣ ਵਿੱਚ ਸਫ਼ਲਤਾ ਹਾਸਲ ਹੋਈ ਹੈ ਕਿ ਆਖ਼ਰ ਸਮਾਰਟਫ਼ੋਨ ਤੇ ਕੰਪਿਊਟਰ ਤੋਂ ਨਿਕਲਣ ਵਾਲੀ ਗ਼ੈਰ-ਕੁਦਰਤੀ ਰੌਸ਼ਨੀ ਤੁਹਾਡੀ ਨੀਂਦ ਨੂੰ ਕਿੰਝ ਪ੍ਰਭਾਵਿਤ ਕਰਦੀ ਹੈ। ਹੁਣ ਇਸ ਖੋਜ ਦੇ ਨਤੀਜਿਆਂ ਰਾਹੀਂ ਮਾਈਗ੍ਰੇਨ, ਉਨੀਂਦੇ, ਜੈੱਟ ਲੈਗ ਤੇ ਕਰਕਾਡੀਅਨ ਰਿਦਮ ਜਿਹੀਆਂ ਸਰੀਰਕ ਗੜਬੜੀਆਂ ਦੇ ਨਵੇਂ ਇਲਾਜ ਲੱਭਣ ਵਿੱਚ ਮਦਦ ਮਿਲੇਗੀ। ਅਮਰੀਕਾ ਦੇ ਸਾਲਕ ਇੰਸਟੀਚਿਊਟ ਮੁਤਾਬਕ ਖੋਜਕਾਰਾਂ ਨੇ ਪਾਇਆ ਹੈ ਕਿ ਅੱਖਾਂ ਦੀਆਂ ਕੁਝ ਕੋਸ਼ਿਕਾਵਾਂ ਨੇੜੇ-ਤੇੜੇ ਦੀ ਰੌਸ਼ਨੀ ਨੂੰ ਪ੍ਰੋਸੈਸਡ ਕਰਦੀਆਂ ਹਨ ਤੇ ਸਾਡੇ ਬੌਡੀ ਕਲੌਕ (ਕਰਕਾਡੀਅਨ ਰਿਦਮ ਦੇ ਤੌਰ 'ਤੇ ਪਛਾਣੇ ਜਾਣ ਵਾਲੀਆਂ ਸਰੀਰਕ ਪ੍ਰਕਿਰਿਆਵਾਂ ਦਾ ਰੋਜ਼ਾਨਾ ਚੱਕਰ) ਨੂੰ ਫਿਰ ਤੋਂ ਤੈਅ ਕਰ ਦਿੰਦੀਆਂ ਹਨ। ਸਰੀਰ ਦੀਆਂ ਇਹ ਕੋਸ਼ਿਕਾਵਾਂ ਜਦ ਦੇਰ ਰਾਤ ਕਰ ਤਕ ਗ਼ੈਰ ਕੁਦਰਤੀ ਰੌਸ਼ਨੀ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਸਾਡਾ ਅੰਦਰੂਨੀ ਸਮਾਂ ਚੱਕਰ ਪ੍ਰਭਾਵਿਤ ਹੋ ਜਾਂਦਾ ਹੈ, ਜਿਸ ਕਰਕੇ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਖੋਜ ਦੇ ਨਤੀਜੇ 'ਸੈੱਲ ਰਿਪੋਰਟ' ਰਸਾਲੇ ਵਿੱਚ ਪ੍ਰਕਾਸ਼ਿਤ ਹੋਏ ਹਨ। ਹੁਣ ਇਸ ਦੀ ਮਦਦ ਨਾਲ ਅੱਧੇ ਸਿਰ ਦਾ ਦਰਦ (ਮਾਈਗ੍ਰੇਨ), ਉਨੀਂਦਾ, ਜਹਾਜ਼ ਦੇ ਦੂਰ ਦੇ ਸਫ਼ਰ ਦੌਰਾਨ ਜਿੱਥੇ ਜਾਂਦਿਆਂ ਸਮਾਂ ਬਦਲ ਜਾਂਦਾ ਹੈ ਅਤੇ ਸੌਣ ਦੀ ਆਦਤ ਉਲਟ ਜਾਂਦੀ ਹੈ (ਜੈੱਟ ਲੈਗ) ਵਰਗੀਆਂ ਸਮੱਸਿਆਵਾਂ ਦੇ ਹੱਲ ਤਲਾਸ਼ੇ ਜਾਣਗੇ। ਖੋਜਕਾਰਾਂ ਮੁਤਾਬਕ ਇਨ੍ਹਾਂ ਸਮੱਸਿਆਵਾਂ ਨੂੰ ਕੈਂਸਰ, ਮੋਟਾਪਾ, ਰੋਗਾਂ ਦੇ ਟਾਕਰੇ ਲਈ ਸਰੀਰਕ ਕਮੀ ਆਦਿ ਬਿਮਾਰੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ।

  • Topics :

Related News