ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਅੱਤਵਾਦੀਆਂ ਦਾ ਭਾਰਤੀ ਸੈਨਾ ਵੱਲੋਂ ਪਹਿਲਾ ਐਂਕਾਉਂਟਰ

ਸ੍ਰੀਨਗਰ:

ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਅੱਤਵਾਦੀਆਂ ਦਾ ਭਾਰਤੀ ਸੈਨਾ ਵੱਲੋਂ ਪਹਿਲਾ ਐਂਕਾਉਂਟਰ ਹੋਇਆ। ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਹੋਏ ਇਸ ਐਂਕਾਉਂਟਰ ‘ਚ ਸੈਨਾ ਦੇ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਜਦਕਿ ਇਸ ਮੁਕਾਲਬਲੇ ‘ਚ ਸੈਨਾ ਦਾ ਵੀ ਇੱਕ ਜਵਾਨ ਸ਼ਹੀਦ ਹੋ ਗਿਆ। ਐਂਕਾਉਂਟਰ ਹੁਣ ਖ਼ਤਮ ਹੋ ਚੁੱਕਿਆ ਹੈ। ਸੁਰੱਖਿਆਬਲਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਦੋ ਅੱਤਵਾਦੀ ਲੁੱਕੇ ਹੋਏ ਹਨ। ਜਿਸ ਤੋਂ ਬਾਅਦ ਸੈਨਾ ਨੇ ਇਲਾਕੇ ਨੂੰ ਵਾਰੋਂ ਪਾਸੇ ਤੋਂ ਘੇਰ ਲਿਆ। ਇਸੇ ਦੌਰਾਨ ਅੱਤਵਾਦੀਆਂ ਨੇ ਸੈਨਾ ‘ਤੇ ਗੋਲ਼ੀਬਾਰੀ ਕਰ ਦਿੱਤੀ ਜਿਸ ‘ਚ ਜਵਾਬੀ ਕਾਰਵਾਈ ਕਰਦੇ ਇੱਕ ਅੱਤਵਾਦੀ ਢੇਰ ਹੋ ਗਿਆ। ਇਸ ਤੋ ਪਹਿਲਾਂ ਬੀਤੇ ਦਿਨੀਂ ਪਾਕਿਸਤਾਨ ਨੇ ਇੱਕ ਵਾਰ ਫੇਰ ਤੋਂ ਨਾਪਾਕ ਹਰਕਤ ਕੀਤੀ। ਕੱਲ੍ਹ ਐਲਓਸੀ ‘ਤੇ ਪਾਕਿਸਤਾਨ ਸੈਨਾ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਭਾਰਤੀ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਜ਼ਖ਼ਮੀ ਹੋ ਗਏ।

  • Topics :

Related News