ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆ ਨੇ ਕਸ਼ਮੀਰ ਮਾਮਲੇ ‘ਚ ਖੇਤਰ ‘ਚ ਤਨਾਅ ਘੱਟ ਕਰਨ ਦੀ ਅਪੀਲ ਕੀਤੀ

Aug 20 2019 03:16 PM

ਵਾਸ਼ਿੰਗਟਨ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆ ਨੇ ਕਸ਼ਮੀਰ ਮਾਮਲੇ ‘ਚ ਖੇਤਰ ‘ਚ ਤਨਾਅ ਘੱਟ ਕਰਨ ਦੀ ਅਪੀਲ ਕੀਤੀ ਹੈ। ਟਰੰਪ ਨੇ ਟਵੀਟ ਕਰ ਕਸ਼ਮੀਰ ਦੀ ਸਥਿਤੀ ਨੂੰ ‘ਗੰਭਰਿ’ ਕਿਹਾ ਹੈ। ਟਰੰਪ ਨੇ ਕੱਲ੍ਹ ਪੀਐਮ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਭਾਰਤ ਖਿਲਾਫ ਸੰਭਲਕੇ ਬਿਆਨਬਾਜ਼ੀ ਕਰਨ ਨੂੰ ਕਿਹਾ। ਡੋਨਾਲਡ ਟਰੰਪ ਨੇ ਟਵੀਟ ਕੀਤਾ, “ਆਪਣੇ ਦੋ ਚੰਗੇ ਦੋਸਤਾਂ, ਭਾਰਤ ਦੇ ਪੀਐਮ ਮੋਦੀ ਅਤੇ ਪਾਕਿ ਪੀਐਮ ਇਮਰਾਨ ਨਾਲ ਵਪਾਰਕ, ਰਾਜਨਿਤੀਕ ਸਾਂਝ ਅਤੇ ਸਭ ਤੋਂ ਜ਼ਿਆਦਾ ਮਹੱਤਪੂਰਨ ਭਾਰਤ ਅਤੇ ਪਾਕਿ ਦੇ ਕਸ਼ਮੀਰ ‘ਚ ਤਨਾਅ ਘੱਟ ਕਰਨ ਬਾਰੇ ਗੱਲ ਕੀਤੀ”। ਉਨ੍ਹਾਂ ਲਿਖੀਆ, “ਗੰਭੀਰ ਸਥਿਤੀ, ਪਰ ਚੰਗੀ ਗੱਲਬਾਤ”। ਜੰਮੂ-ਕਸ਼ਮੀਰ ਚੋਂ ਧਾਰਾ 370 ਹੱਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਨੇ ਸਖ਼ਤ ਰੁਖ ਇਖ਼ਤਿਆਰ ਕੀਤਾ ਹੋਇਆ ਹੈ। ਇਮਰਾਨ ਖ਼ਾਨ ਨੇ ਐਤਵਾਰ ਨੂੰ ਭਾਰਤ ਖਿਲਾਫ ਆਪਣੀ ਮੁਹਿਮ ‘ਚ ਭਾਰਤ ਸਰਕਾਰ ਨੂੰ ‘ਫਾਸੀਵਾਦੀ’ ਅਤੇ ਸੁਪਿਰੀਅਰਿਸਟ ਕਿਹਾ ਸੀ ਜੋ ਭਾਰਤ ਅਤੇ ਪਾਕਿਸਤਾਨ ਦੇ ਘੱਟ ਗਿਣਤੀ ਲੋਕਾਂ ਲਈ ਖ਼ਤਰਾ ਹੈ। ਪੀਐਮ ਮੋਦੀ ਅਤੇ ਇਮਰਾਨ ਨਾਲ ਗੱਲ ਕਰਨ ਦੇ ਟਰੰਪ ਦੇ ਕਦਮ ਦਾ ਸਵਾਗਤ ਕਰਦੇ ਹੋਏ ਭਾਰਤੀ ਅਮਰੀਕੀ ਅਟਾਰਨੀ ਰਵੀ ਬਤ੍ਰਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ‘ਚ ਅਮਰੀਕਾ ਦੇ ਸਾਰੇ ਲੋਕਾਂ ਵੱਲੋਂ ਸਾਡੇ ਪਿਆਰੇ ਦੋਸਤਾਂ ਨੂੰ ਅੱਤਵਾਦ ਤੋਂ ਦੂਰ ਰਹਿਣ, ਚੰਗੇ ਗੁਆਂਢੀਆਂ ਦੀ ਤਰ੍ਹਾਂ ਰਹਿਣ ਅਤੇ ਅਪਾਣੇ ਨਾਗਰਿਕਾਂ ਨੂੰ ਕਾਨੂੰਨ ਅਤੇ ਵਿਵਸਥਾ ਨਾਲ ਬਹਿਤਰ ਕਲ ਦੇਣ ਨੂੰ ਕਿਹਾ।

 

  • Topics :

Related News