ਸਵੱਛ ਭਾਰਤ ਮੁਹਿੰਮ ਵਿੱਚ ਲੋਹੀਆ ਸੂਬੇ ਵਿੱਚ 12ਵੇਂ ਸਥਾਨ ਤੇ

Jun 28 2018 03:06 PM

‘ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਨਵੰਬਰ 2017 ਵਿਚ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਸਫਾਈ ਸਰਵੇਖਣ ਵਿਚ ਉੱਤਰੀ ਭਾਰਤ ਦੇ 6 ਸੂਬਿਆਂ 'ਚੋਂ ਲੋਹੀਆਂ ਖਾਸ 24ਵੇਂ ਸਥਾਨ 'ਤੇ ਰਿਹਾ ਹੈ। ਹਰਨਰਿੰਦਰ ਸਿੰਘ ਸ਼ੇਰਗਿੱਲ ਕਾਰਜ ਸਾਧਕ ਅਫ਼ਸਰ ਤੇ ਸ਼ਬਾਜ਼ ਸਿੰਘ ਪ੍ਰਧਾਨ ਨਗਰ ਪੰਚਾਇਤ ਨੇ ਦੱਸਿਆ ਕਿ ਉਸ ਸਮੇਂ ਸਫਾਈ ਦਾ ਕੰਮਕਾਜ ਦੇਖ ਰਹੇ ਸਫਾਈ ਠੇਕੇਦਾਰ ਸਤਪਾਲ ਸਿੰਘ, ਸੂਰਜਪਾਲ ਸਿੰਘ ਤੇ ਸਾਥੀ ਸਫਾਈ ਸੇਵਕਾਂ ਦੀ ਮਿਹਨਤ ਸਦਕਾ ਉੱਤਰੀ ਭਾਰਤ ਦੇ 6 ਸੂਬਿਆਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਦਿੱਲੀ 'ਚੋਂ ਲੋਹੀਆਂ ਖਾਸ 24ਵੇਂ ਸਥਾਨ 'ਤੇ ਰਿਹਾ, ਜਦਕਿ ਪੰਜਾਬ 'ਚੋਂ 12ਵਾਂ ਤੇ ਜ਼ਿਲਾ ਜਲੰਧਰ 'ਚੋਂ ਤੀਸਰੇ ਸਥਾਨ 'ਤੇ ਰਿਹਾ ਹੈ, ਜਿਸ ਲਈ ਸਫਾਈ ਸੇਵਕ ਤੇ ਸਬੰਧਤ ਮੁਲਾਜ਼ਮ ਵਧਾਈ ਦੇ ਹੱਕਦਾਰ ਹਨ। ਸਫਾਈ ਸਰਵੇਖਣ ਵਿਚ ਵਧੀਆ ਰੈਂਕ ਆਉਣ 'ਤੇ ਡਾ. ਸੰਜੀਵ ਸ਼ਰਮਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ ਨੇ ਵੀ ਲੋਹੀਆਂ ਨਗਰ ਪੰਚਾਇਤ ਨੂੰ ਵਧਾਈ ਦਿੱਤੀ। ਇਸ ਮੌਕੇ ਰਜਵੰਤ ਕੌਰ, ਰਮਨੀਕ ਕੌਰ, ਸੀਮਾ ਡਾਬਰ, ਸਾਹਿਬ ਸਿੰਘ, ਬਲਵੀਰ ਸਿੰਘ, ਗੋਬਿੰਦ ਲਾਲ ਕਾਕੂ ਸਾਰੇ ਕੌਂਸਲਰ, ਇੰਸਪੈਕਟਰ ਨਵਨੀਤ ਪ੍ਰਕਾਸ਼, ਕਲਰਕ ਪਰਮਿੰਦਰਪਾਲ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਹਰਦਿਆਲ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੇਵਾਦਾਰ ਗੁਰਦੇਵ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।a 

  • Topics :

Related News