“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਹਤ ਵਿਭਾਗ ਦੇ ਅਧਿਆਰੀਆਂ ਅਤੇ ਕਰਮਚਾਰੀਆਂ ਦੀ ਵਿਸ਼ੇਸ਼ ਸੈਂਸੇਟਾਈਜੇਸ਼ਨ ਵਰਕਸ਼ਾਪ

Jun 28 2018 03:22 PM

ਪਠਾਨਕੋਟ ਐਂਟੀ ਮਲੇਰੀਆ ਮਹੀਨਾ ਜੂਨ ਸੰਬਧੀ ਅੱਜ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਅਧਿਆਰੀਆਂ ਅਤੇ ਕਰਮਚਾਰੀਆਂ ਦੀ ਨੈਸ਼ਲ ਵੈਕਟਰ ਬੌਰਨ ਡਜ਼ੀਜ਼ ਅਧੀਨ ਵਿਸ਼ੇਸ਼ ਸੈਂਸੇਟਾਈਜੇਸ਼ਨ ਵਰਕਸ਼ਾਪ ਦਾ ਆਯੌਜਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਅਤੇ ਬਚਾਓ ਦੇ ਤਰਕਿਆਂ ਤੋ ਜਾਣੂ ਕਰਵਾਉਣਾ ਸੀ। ਇਸ ਮੌਕੇ ਜਿਲਾ• ਐਪੀਡਿਮੋਲੋਜਿਸਟ ਡਾ. ਸੁਨੀਤਾ ਸ਼ਰਮਾ ਨੇ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੌਗਰਾਮ ਅਧੀਨ ਆਉਂਦੇ ਮਲੇਰੀਆ ਅਤੇ ਡੇਂਗੂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਜੂਨ ਮਹੀਨਾ ਐਂਟੀ ਮਲੇਰੀਆ ਮਹੀਨਾ ਵਜੋਂ ਮਨਾਇਆ ਜਾਂਦਾ ਹੈ ਕਿÀੁਂਕਿ ਇਹਨਾਂ ਦਿਨਾਂ ਵਿੱਚ ਮੱਛਰ ਜ਼ਿਆਦਾ ਪੈਦਾ ਹੁੰਦਾ ਹੈ, ਜੋ ਕਿ ਮਲੇਰੀਏ ਦਾ ਕਾਰਨ ਬਣਦਾ ਹੈ। ਮਲੇਰੀਆ ਬਾਰੇ ਉਹਨਾਂ ਦੱਸਿਆ ਕਿ ਮਲੇਰੀਆ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਕੱਟਣ ਨਾਲ ਠੰਡ ਅਤੇ ਤੇਜ਼ ਬੁਖਾਰ, ਸਿਰ ਦਰਦ, ਬੁਖਾਰ ਉਤਰਨ ਤੋ ਬਾਅਦ ਥਕਾਵਟ ਤੇ ਕਮਜੋਰੀ ਅਤੇ ਪਸੀਨਾ ਆਉਂਦਾ ਹੈ।ਇਹ ਮੱਛਰ ਖੜੇ ਤੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਸਵੇਰ ਅਤੇ ਰਾਤ ਵੇਲੇ ਕੱਟਦੇ ਹਨ। ਇਸ ਲਈ ਘਰਾਂ ਦੇ ਨੇੜੇ ਦੀ ਸਫਾਈ ਰੱਖਣ ਦੇ ਨਾਲ ਨਾਲ ਖੜੇ ਪਾਣੀ ਵਿਚ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਪਾ ਦੇਣਾ ਚਾਹੀਦਾ ਹੈ। ਹਰ ਸ਼ੁਕਰਵਾਰ ਡ੍ਰਾਈ ਡੇ ਵਾਲੇ ਦਿਨ ਫਰਿਜਾਂ ਦੀਆਂ ਟਰ੍ਰੇਆਂ ਨੂੰ ਸੁਕਾਉਣਾ ਚਾਹੀਦਾ ਹੈ ਤੇ ਕੂਲਰਾਂ ਦਾ ਪਾਣੀ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੱੱਛਰ ਹਫਤੇ ਵਿੱਚ ਅੰਡੇ ਤੌਂ ਅੱਡਲਟ ਮੱਛਰ ਬਣ ਜਾਂਦਾ ਹੈ।ਇਸ ਤੋ ਇਲਾਵਾ ਘਰਾਂ ਦੀਆਂ ਛੱਤਾਂ ਦੇ ਟੁੱਟੇ ਬਰਤਨ, ਡੱਬੇ, ਟਾਇਰ, ਗਮਲੇ ਆਦਿ ਨਹੀਂ ਰੱਖਣੇ ਚਾਹੀਦੇ ਹਨ ਤਾਂ ਜੋ ਇਨਾਂ'ਚ ਮੀਂਹ ਦਾ ਪਾਣੀ ਇੱਕਠਾ ਨਾ ਹੋ ਸਕੇ। ਡੇਂਗੂ ਦੇ ਬਾਰੇ ਉਨਾਂ ਦੱਸਿਆ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਵੀ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੂੰਦਾ ਹੈ ਅਤੇ ਇਸ ਦੇ ਕੱਟਣ ਨਾਲ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾ ਵਿੱਚ ਦਰਦ, ਉਲਟੀਆਂ ਆਉਣੀਆਂ, ਥਕਾਵਟ ਮਹਿਸੂਸ ਹੋਣਾ, ਮਸੂੜਿਆ ਵਿੱਚੋਂ ਖੂਨ ਵਗਨਾ ਆਦਿ ਸ਼ੁਰੂ ਹੋ ਜਾਂਦਾ ਹੈ। ਇਸ ਲਈ ਆਪਣੇ ਸਰੀਰ ਨੂੰ ਪੂਰੀ ਤਰਾ• ਢੱਕ ਕੇ ਰੱਖੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ।ਮਲੇਰੀਆ ਅਤੇ ਡੇਂਗੂ ਤੋ ਬਚਣ ਲਈ ਰਾਤ ਨੂੰ ਸੋਣ ਵੇਲੇ ਮੱਛਰਦਾਨੀ ਦਾ ਉਪਯੋਗ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਮੱਛਰ ਦੇ ਕੱਟਣ ਨਾਲ ਕੋਈ ਵੀ ਬੁਖਾਰ ਮਲੇਰੀਆ ਜਾਂ ਡੇਂਗੂ ਹੋ ਸਕਦਾ ਹੈ। ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰਨਾ ਚਾਹੀਦਾ ਹੈ।ਉਨਾਂ ਦੱਸਿਆ ਕਿ ਮਲੇਰੀਏ ਅਤੇ ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾ ਜਾਂਦਾ ਹੈ।ਇਸ ਤੋ ਇਲਾਵਾ ਸਿਹਤ ਵਿਭਾਗ ਵਲੋ ਪਿੰਡਾਂ'ਦੇ ਛੱੱਪੜਾ ਵਿੱੱਚ ਗੰਭੂਜੀਆਂ ਮੱੱਛੀਆਂ ਵੀ ਛੱਡੀਆਂ ਜਾ ਰਹੀਆਂ ਹਨ ਜੋ ਕਿ ਮੱਛਰਾਂ ਦੇ ਲਾਰਵੇ ਨੂੰ ਖਾ ਜਾਦੀਆਂ ਹਨ।ਉਨਾਂ ਅਖੀਰ'ਚ ਹਾਜ਼ਰ ਸਾਰੇ ਸਿਹਤ ਅਧਿਆਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਮਲੇਰੀਏ ਅਤੇ ਡੇਂਗੂ ਦੀ ਰੋਕਥਾਮ ਕਰਨੀ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ।ਸੋ ਆਓ ਸਭ ਮਿਲ ਕੇ ਮਲੇਰੀਆ ਅਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਖਤਮ ਕਰਕੇ ਇਨਾਂ ਤੋਂ ਜਿੱਤ ਪ੍ਰਾਪਤ ਕਰੀਐ।

  • Topics :

Related News