ਹਵਾ ਪ੍ਰਦੂਸ਼ਣ ਨਾਲ ਵਧਦਾ ਹੈ ਹੱਡਿਆ ਕਮਜੋਰ ਹੋਣ ਦਾ ਖਤਰਾ

ਹਵਾ ਪ੍ਰਦੂਸ਼ਣ ਨਾਲ ਵਧਦਾ ਹੈ ਹੱਡਿਆ ਕਮਜੋਰ ਹੋਣ ਦਾ ਖਤਰਾ


ਨਵੀਂ  ਦਿੱਲੀ – 
ਹਵਾ ਦੇ ਪ੍ਰਦੂਸ਼ਣ ਕਾਰਨ ਹੱਡੀਆਂ ਦੀ ਬੀਮਾਰੀ ਤੇ ਉਨ•ਾਂ ਦੇ ਕਮਜ਼ੋਰ ਹੋਣ ਦਾ ਖਤਰਾ ਵਧ ਜਾਂਦਾ ਹੈ। ਤਾਜ਼ਾ ਖੋਜ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਵਾ ਦੀ ਗੁਣਵੱਤਾ ਲੋਕਾਂ ਲਈ ਖਤਰਾ ਬਣਦੀ ਜਾ ਰਹੀ ਹੈ। ਇਹ ਸਿੱਧਾ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨਾਲ ਹੀ ਜਲਣ ਵੀ ਹੋ ਸਕਦੀ ਹੈ।
ਹੈਲਥ ਐਕਸਪਰਟ ਦਾ ਕਹਿਣਾ ਹੈ ਕਿ ਹਵਾ ਵਿਚ ਮੌਜੂਦ 2.5 ਮਾਈਕ੍ਰੋਨ (ਪੀ. ਐੱਮ.  2.5) ਤੋਂ ਛੋਟੇ ਕਣ ਸਿੱਧਾ ਸਾਹ ਲੈਣ ਦੇ ਰਸਤੇ ਸਾਡੇ ਸਰੀਰ ਵਿਚ ਦਾਖਲ ਹੋ ਸਕਦੇ ਹਨ। ਇਸ  ਕਾਰਨ ਸਾਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਸਕਦੀ ਹੈ। ਨਾਲ ਹੀ ਖੰਘ ਵੀ ਆ ਸਕਦੀ ਹੈ। ਇਥੋਂ  ਤਕ ਕਿ ਘੁਟਣ ਮਹਿਸੂਸ ਹੋਣ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਸਾਡਾ ਨਰਵਸ ਸਿਸਟਮ ਵਿਗੜ  ਸਕਦਾ ਹੈ ਅਤੇ ਸਿਰਦਰਦ ਹੋ ਸਕਦੀ ਹੈ। ਚੱਕਰ ਵੀ ਆ ਸਕਦੇ ਹਨ। ਅਧਿਐਨ ਵਿਚ ਕਿਹਾ ਗਿਆ ਹੈ  ਕਿ ਸਾਡੇ ਦਿਲ ਨੂੰ ਵੀ ਪ੍ਰਦੂਸ਼ਣ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ।
ਡਾਕਟਰਾਂ  ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਅਜਿਹੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ  ਹੈ। ਇਥੋਂ ਤਕ ਕਿ ਲੋਕਾਂ ਦੀ ਗੰਭੀਰਤਾ ਵੀ ਵਧ ਗਈ ਹੈ। ਓ. ਪੀ. ਡੀ. 'ਚ ਅਸੀਂ ਲਗਭਗ 20  ਤੋਂ 30 ਫੀਸਦੀ ਤਕ ਦਾ ਵਾਧਾ ਦਰਜ ਕੀਤਾ ਹੈ। ਇਥੇ ਆਉਣ ਵਾਲੇ ਮਰੀਜ਼ ਖੰਘ, ਸਾਹ, ਨਿੱਛਾਂ,  ਬੁਖਾਰ ਆਦਿ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ। ਸਭ ਤੋਂ ਆਮ ਬੀਮਾਰੀ ਜਿਹੜੀ ਦੇਖਣ ਨੂੰ  ਮਿਲਦੀ ਹੈ ਉਹ ਹੈ ਗੰਭੀਰ ਬ੍ਰੋਕਾਈਟਸ, ਅਪਰ ਰੈਸਪੀਰੇਟਰੀ ਟਰੈਕਟ ਦੀ ਇਨਫੈਕਸ਼ਨ ਅਤੇ  ਅਸਥਮਾ ਦਾ ਪੈਦਾ ਹੋਣਾ। ਉਨ•ਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਦੇ ਘਾਤਕ ਪ੍ਰਭਾਵ ਤੋਂ ਕੋਈ  ਵੀ ਨਹੀਂ ਬਚ ਸਕਦਾ ਪਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ 'ਤੇ ਇਸ ਦਾ ਵਧੇਰੇ ਅਸਰ ਪੈਂਦਾ ਹੈ।
ਪ੍ਰਦੂਸ਼ਣ ਤੋਂ 
ਖੁਦ ਨੂੰ ਬਚਾਓ
ਪ੍ਰਦੂਸ਼ਣ  ਤੋਂ ਬਚਣ ਲਈ ਆਪਣੇ ਪੂਰੇ ਸਰੀਰ, ਖਾਸ ਤੌਰ 'ਤੇ ਚਿਹਰੇ ਨੂੰ ਚੰਗੀ ਤਰ•ਾਂ ਕਵਰ ਕਰਨ ਦਾ  ਯਤਨ ਕਰਨਾ ਚਾਹੀਦਾ ਹੈ। ਸਿਹਤਮੰਦ ਭੋਜਨ ਖਾਓ। ਨਾਲ ਹੀ ਲੋੜੀਂਦੀ ਮਾਤਰਾ ਵਿਚ ਤਰਲ  ਪਦਾਰਥ ਵੀ ਲਓ। ਇਨਫੈਕਸ਼ਨ ਨੂੰ ਘੱਟ ਕਰਨ ਲਈ ਕਮਜ਼ੋਰ ਮਰੀਜ਼ਾਂ ਨੂੰ ਫਲੂ ਅਤੇ ਨਿਮੋਨੀਆ ਦੇ  ਟੀਕੇ ਲੁਆਉਣੇ ਚਾਹੀਦੇ ਹਨ। ਧੁੰਦ ਵਿਚ ਸਵੇਰ ਸਮੇਂ ਕਸਰਤ ਕਰਨ ਤੋਂ ਬਚੋ। ਕਸਰਤ ਦੌਰਾਨ  ਅਸੀਂ ਹਵਾ ਵਿਚ ਮੌਜੂਦ ਪ੍ਰਦੂਸ਼ਤ ਕਣ ਤੇਜ਼ੀ ਨਾਲ ਸਾਹ ਰਾਹੀਂ ਖਿੱਚਦੇ ਹਾਂ।

© 2016 News Track Live - ALL RIGHTS RESERVED