ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ 'ਤੇ ਕਈ ਅਪਮਾਨਜਨਕ ਦੋਸ਼ ਲਾਏ

Oct 26 2018 04:28 PM
ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ 'ਤੇ ਕਈ ਅਪਮਾਨਜਨਕ ਦੋਸ਼ ਲਾਏ

ਬਾਲੀਵੁੱਡ ਐਕਟਰ ਨਾਨਾ ਪਾਟੇਕਰ ਤੇ ਤਨੁਸ਼੍ਰੀ ਦੱਤਾ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਅਦਾਕਾਰਾ ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ 'ਤੇ ਕਈ ਅਪਮਾਨਜਨਕ ਦੋਸ਼ ਲਾਏ ਹਨ। ਰਾਖੀ ਸਾਵੰਤ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਈ ਸਨਸਨੀਖੇਜ ਖੁਲਾਸੇ ਕੀਤੇ। ਰਾਖੀ ਮੁਤਾਬਕ, ਤਨੁਸ਼੍ਰੀ ਲੇਬਸੀਅਨ ਹੈ। ਉਸ ਨੇ ਕਈ ਸਾਲਾਂ ਤੱਕ ਮੇਰਾ ਰੇਪ ਕੀਤਾ ਹੈ। ਰਾਖੀ ਨੇ ਇਕ ਰੇਵ ਪਾਰਟੀ ਬਾਰੇ ਦੱਸਦੇ ਹੋਏ ਕਿਹਾ ਕਿ ਤਨੁਸ਼੍ਰੀ ਦੱਤਾ ਮਿਸ ਇੰਡੀਆ ਹੋਣ ਤੋਂ ਪਹਿਲਾਂ ਮੇਰੀ ਬੈਸਟ ਫ੍ਰੈਂਡ ਰਹੀ ਹੈ। ਤਨੁਸ਼੍ਰੀ ਇਕ ਨਹੀਂ ਸਗੋਂ ਕਈ ਰੇਵ ਪਾਰਟੀਆਂ 'ਚ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। ਇੰਨਾਂ ਹੀ ਨਹੀਂ ਉਹ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਵੀ ਕਰ ਚੁੱਕੀ ਹੈ। ਰਾਖੀ ਨੇ ਅੱਗੇ ਕਿਹਾ, ਮੇਰੇ ਕੋਲ ਇਸ ਰੇਪ ਦੇ ਸਬੂਤ ਵੀ ਹਨ ਪਰ ਮੈਂ ਇਨ੍ਹਾਂ ਸਬੂਤਾਂ ਨੂੰ ਸਿਰਫ ਅਦਾਲਤ 'ਚ ਹੀ ਪੇਸ਼ ਕਰਾਂਗੀ। ਅਜਿਹਾ ਇਸ ਲਈ ਕਿਉਂਕਿ ਜੇਕਰ ਸਬੂਤ ਅਜੇ ਪੇਸ਼ ਹੋਏ ਤਾਂ ਗਾਇਬ ਵੀ ਹੋ ਸਕਦੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਆਪ ਬੀਤੀ ਸੁਣਾਉਂਦੇ ਹੋਏ ਰਾਖੀ ਕਈ ਵਾਰ ਮੀਡੀਆ ਸਾਹਮਣੇ ਇਮੋਸ਼ਨਲ ਵੀ ਹੋਈ। ਰਾਖੀ ਨੇ ਤਨੁਸ਼੍ਰੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ #ਮੀਟੂ ਪ੍ਰਮੋਟ ਕਰਨ ਲਈ ਉਸ ਨੂੰ ਪੈਸੇ ਮਿਲੇ ਹਨ। ਮੈਨੂੰ ਤਨੁਸ਼੍ਰੀ ਦੀ ਸਪੋਰਟ ਕਰਨ ਲਈ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 


ਦੱਸ ਦੇਈਏ ਕਿ ਸਾੜ੍ਹੀ ਪਾ ਕੇ ਸਾਹਮਣੇ ਆਈ ਰਾਖੀ ਸਾਵੰਤ ਨੇ ਸਰਕਾਰ ਨੂੰ ਫੋਨ ਕਾਲ ਦੀ ਜਾਂਚ ਕਰਨ ਦੀ ਮੰਗ ਕੀਤੀ। ਤਨੁਸ਼੍ਰੀ 'ਤੇ ਦੋਸ਼ ਲਾਉਣ ਦੇ ਨਾਲ-ਨਾਲ ਉਸ ਨੇ ਅਨੁ ਮਲਿਕ, ਆਲੋਕ ਨਾਥ ਦਾ ਸਾਥ ਦਿੱਤਾ। ਰਾਖੀ ਨੇ ਉਸ ਨੂੰ ਕਿਹਾ ਕਿ ਅਨੁ ਮਲਿਕ ਨਾਲ ਕਈ ਸ਼ੋਅ ਕੀਤੇ ਹਨ ਪਰ ਉਨ੍ਹਾਂ ਨਾਲ ਕਦੇ ਅਨੁ ਮਲਿਕ ਨੇ ਗਲਤ ਨਹੀਂ ਕੀਤਾ। ਦੱਸ ਦੇਈਏ ਕਿ ਤਨੁਸ਼੍ਰੀ ਨੇ ਰਾਖੀ 'ਤੇ 10 ਕਰੋੜ ਦੀ ਮਾਣਹਾਨੀ ਦਾ ਕੇਸ ਕੀਤਾ ਹੈ। ਹੁਣ ਰਾਖੀ ਸਾਵੰਤ ਨੇ ਕਿਹਾ ਹੈ ਕਿ ਲੋ ਕਲਾਸ ਗਰਲ ਦੇ ਕਹਿਣ ਲਈ ਤਨੁਸ਼੍ਰੀ 'ਤੇ 50 ਕਰੋੜ ਦੀ ਮਾਣਹਾਨੀ ਦਾ ਕੇਸ ਕਰੇਗੀ।

© 2016 News Track Live - ALL RIGHTS RESERVED