ਬਿਓਂਸ ਨੂੰ ਇਸ ਸੰਗੀਤ 'ਚ ਪ੍ਰਫਾਰਮ ਕਰਨ ਲਈ 15 ਕਰੋੜ

Oct 29 2018 03:46 PM
ਬਿਓਂਸ ਨੂੰ ਇਸ ਸੰਗੀਤ 'ਚ ਪ੍ਰਫਾਰਮ ਕਰਨ ਲਈ 15 ਕਰੋੜ


ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਈਸ਼ਾ ਅੰਬਾਨੀ ਦੀ ਪੀਰਾਮਲ ਗਰੁੱਪ ਦੇ ਮਾਲਕ ਆਨੰਦ ਪੀਰਾਮਲ ਨਾਲ ਮੰਗਣੀ ਹੋਈ ਹੈ। ਇਸ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਦਸੰਬਰ 'ਚ ਵਿਆਹ ਕਰ ਸਕਦੇ ਹਨ।
ਦੋਹਾਂ ਦਾ ਵਿਆਹ ਰਾਜਸਥਾਨ ਦੇ ਉਦੈਪੁਰ 'ਚ ਹੋਣਾ ਹੈ। ਇਸ ਕਪਲ ਦੀ ਵੈਡਿੰਗ ਡੇਟ 10 ਦਸੰਬਰ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ 8 ਅਤੇ 9 ਦਸੰਬਰ ਨੂੰ ਸੰਗੀਤ ਮਹਿੰਦੀ ਜਿਹੀਆਂ ਕੁਝ ਹੋਰ ਰਸਮਾਂ ਨਿਭਾਈਆਂ ਜਾਣਗੀਆਂ।
ਇਸ ਦੇ ਨਾਲ ਜੁੜੀ ਇਕ ਵੱਡੀ ਖਬਰ ਇਹ ਹੈ ਕਿ ਅੰਬਾਨੀ ਪਰਿਵਾਰ ਦੇ ਸੰਗੀਤ ਦੇ ਪ੍ਰੋਗਰਾਮ 'ਚ ਅਮਰੀਕਨ ਪੌਪ ਸਟਾਰ ਬਿਓਂਸ ਪ੍ਰਫਾਰਮ ਕਰੇਗੀ।
ਜਾਣਕਾਰੀ ਮੁਤਾਬਕ ਬਿਓਂਸ ਨੂੰ ਇਸ ਸੰਗੀਤ 'ਚ ਪ੍ਰਫਾਰਮ ਕਰਨ ਲਈ 15 ਕਰੋੜ ਦੀ ਰਕਮ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਿਓਂਸ ਭਾਰਤ 'ਚ ਕਿਸੇ ਫੰਕਸ਼ਨ 'ਚ ਪ੍ਰਫਾਰਮੈਂਸ ਦੇਵੇਗੀ।

© 2016 News Track Live - ALL RIGHTS RESERVED