ਅਭਿਨੇਤਰੀ ਮ੍ਰਿਣਾਲ ਠਾਕੁਰ ਬਾਹੂਬਲੀ 3 'ਚ ਸ਼ਿਵਗਾਮੀ ਦੀ ਭੂਮਿਕਾ 'ਚ ਹੋਵੇਗੀ

Nov 10 2018 03:37 PM
ਅਭਿਨੇਤਰੀ ਮ੍ਰਿਣਾਲ ਠਾਕੁਰ ਬਾਹੂਬਲੀ 3 'ਚ ਸ਼ਿਵਗਾਮੀ ਦੀ ਭੂਮਿਕਾ 'ਚ ਹੋਵੇਗੀ

ਮੁੰਬਈ

ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਕਿਹਾ ਹੈ ਕਿ 'ਬਾਹੂਬਲੀ' 'ਚ ਰਾਮਿਆ ਕ੍ਰਿਸ਼ਣਨ ਨੇ ਜੋ ਭੂਮਿਕਾ ਨਿਭਾਈ, ਉਸ  ਨੂੰ ਨਿਭਾਉਣਾ ਬੇਹੱਦ ਚੁਣੌਤੀਪੂਰਨ ਹੈ। ਨੈੱਟਫਲਿਕਸ ਦੀ ਲਾਈਵ-ਐਕਸ਼ਨ ਸੀਰੀਜ਼ 'ਬਾਹੂਬਲੀ : ਬੀਫੋਰ ਦਿ ਬਿਗਨਿੰਗ' (ਬਾਹੂਬਲੀ 3) 'ਚ ਉਹ ਸ਼ਿਵਗਾਮੀ ਦੀ ਭੂਮਿਕਾ 'ਚ ਹੋਵੇਗੀ। ਤੁਹਾਨੂੰ ਦੱਸ ਦੇਈਏ ਰਾਮਿਆ ਨੇ 'ਬਾਹੂਬਲੀ : ਦਿ ਬਿਗਨਿੰਗ' ਅਤੇ 'ਬਾਹੂਬਲੀ 2: ਦਿ ਕੰਨਕਲੂਜ਼ਨ' 'ਚ ਰਾਣੀ ਦੀ ਭੂਮਿਕਾ ਨਿਭਾਈ ਸੀ। ਤੇਲਗੂ ਦੀ ਇਸ ਹਿੱਟ ਫਿਲਮ ਦੀ ਟੀਮ ਹੁਣ ਇਸ 'ਤੇ ਸੀਰੀਜ਼ ਬਣਾਉਣ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ।ਮ੍ਰਿਣਾਲ ਦਾ ਕਹਿਣਾ ਹੈ ਕਿ ਮੇਰੇ ਲਈ ਆਡੀਸ਼ਨ ਵੀ ਆਸਾਨ ਨਹੀਂ ਸੀ। ਰਾਮਿਆ ਵਲੋਂ ਨਿਭਾਈ ਸ਼ਿਵਗਾਮੀ ਦੀ ਭੂਮਿਕਾ ਦੀ ਬਰਾਬਰੀ ਕਰਨਾ ਚੁਣੌਤੀਪੂਰਨ ਹੈ। ਇਸ ਟੀਮ ਨਾਲ ਕੰਮ ਕਰਨ ਮੌਕਾ ਮਿਲਣਾ ਹੀ ਕਾਫੀ ਹੈ। ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਨੈੱਟਫਲਿਕ ਦਾ ਪ੍ਰੋਜੈਕਟ ਹੈ ਤਾਂ ਮੈਂ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋਈ। 'ਮੇਰਾ ਵਚਨ ਮੇਰਾ ਸ਼ਾਸਨ' ਮੇਰਾ ਪਸੰਦੀਦਾ ਸੰਵਾਦ ਹੈ। ਨੈੱਟਫਲਿਕਸ ਨੇ 'ਬਾਹੂਬਲੀ : ਬੀਫੋਰ ਦਿ ਬਿਗਨਿੰਗ' 'ਤੇ ਸੀਰੀਜ਼ ਬਣਾਉਣ ਦਾ ਐਲਾਨ ਅਗਸਤ 'ਚ ਕੀਤਾ ਸੀ।

© 2016 News Track Live - ALL RIGHTS RESERVED