ਕੇਂਦਰ ਸਰਕਾਰ ਦਾ ਕ੍ਰਾਂਤੀਕਾਰੀ ਫੈਸਲਾ

ਕੇਂਦਰ ਸਰਕਾਰ ਦਾ ਕ੍ਰਾਂਤੀਕਾਰੀ ਫੈਸਲਾ

ਨਵੀਂ ਦਿੱਲੀ

ਰੱਖਿਆ ਮੰਤਰਾਲੇ ਵਲੋਂ ਦੇਸ਼ ਦੇ ਸਾਰੇ ਸਕੂਲਾਂ 'ਚ ਕੁੜੀਆਂ ਨੂੰ ਐਂਟਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਵਿੱਖ 'ਚ ਹਥਿਆਰਬੰਦ ਫੌਜ ਲਈ ਲੀਡਰ ਤਿਆਰ ਕਰਨ ਵਾਲਾ ਸੈਨਿਕ ਸਕੂਲ ਹੁਣ ਕੁੜੀਆਂ ਨੂੰ ਵੀ ਇਸ ਦੇ ਲਈ ਤਿਆਰ ਕਰੇਗਾ। ਕੇਂਦਰੀ ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਰਾਮਰਾਓ ਭਾਮਰੇ ਨੇ ਦੱਸਿਆ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ 'ਚ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ। ਸਕੂਲਾਂ 'ਚ ਕੁੜੀਆਂ ਦੀ ਐਂਟਰੀ ਲਈ ਕੰਸਟਰੱਕਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਲਈ ਹੋਸਟਲ, ਟਾਇਲਟਸ ਅਤੇ ਦੂਜੀਆਂ ਸਹੂਲਤਾਵਾਂ ਲਈ ਸਕੂਲਾਂ 'ਚ ਤਿਆਰੀ ਕੀਤੀ ਜਾ ਰਹੀ ਹੈ। 
ਕੇਂਦਰ ਸਰਕਾਰ ਦਾ ਕ੍ਰਾਂਤੀਕਾਰੀ ਫੈਸਲਾ
ਡਾ. ਭਾਮਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਕ੍ਰਾਂਤੀਕਾਰੀ ਹੈ। ਸੈਨਿਕ ਸਕੂਲਾਂ 'ਚ ਕੁੜੀਆਂ ਨੂੰ ਪੜ੍ਹਾ ਕੇ ਹਥਿਆਰਬੰਦ ਫੌਜ ਲਈ ਤਿਆਰ ਕਰਨਾ ਮਹਿਲਾ ਸਸ਼ਕਤੀਕਰਨ ਸਬੰਧੀ ਇਕ ਇਤਿਹਾਸਕ ਫੈਸਲਾ ਹੈ। ਕੁੜੀਆਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ 'ਚ ਸ਼ਾਮਲ ਕਰਨ ਲਈ ਇਹ ਅਹਿਮ ਪਹਿਲ ਹੈ। ਜ਼ਿਕਰਯੋਗ ਹੈ ਕਿ ਕੁੜੀਆਂ ਨੂੰ ਸੈਨਿਕ ਸਕੂਲਾਂ 'ਚ ਐਂਟਰੀ ਦੇਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। 
ਯੂ. ਪੀ. ਦੇ ਸੈਨਿਕ ਸਕੂਲ ਨੇ ਕੀਤੀ ਸੀ ਪਹਿਲ
ਲਖਨਊ 'ਚ ਸਥਿਤ ਕੈਪਟਨ ਮਨੋਜ ਪਾਂਡੇ ਉੱਤਰ ਪ੍ਰਦੇਸ਼ ਸੈਨਿਕ ਸਕੂਲ 'ਚ ਵਿਦਿਆਰਥਣਾਂ ਨੂੰ ਇਸ ਸਾਲ ਪਹਿਲੀ ਵਾਰ ਐਂਟਰੀ ਦਿੱਤੀ ਗਈ ਸੀ। ਇਸ ਦੇ ਲਈ 15 ਵਿਦਿਆਰਥਣਾਂ ਨੂੰ ਚੁਣਿਆ ਗਿਆ ਸੀ। ਸੈਨਿਕ ਸਕੂਲ ਨੇ ਵਿਦਿਆਰਥਣਾਂ ਨੂੰ ਐਂਟਰੀ ਦੇ ਕੇ ਯੂ. ਪੀ. ਨੇ ਇਤਿਹਾਸ ਬਣਾਇਆ ਸੀ। ਇਹ ਦੇਸ਼ ਦਾ ਇਕਲੌਤਾ ਅਜਿਹਾ ਸੈਨਿਕ ਸਕੂਲ ਸੀ, ਜਿਸ ਨੇ ਵਿਦਿਆਰਥਣਾਂ ਨੂੰ ਦਾਖਲਾ ਦਿੱਤਾ, ਹਾਲਾਂਕਿ ਇਹ ਸਕੂਲ ਸੂਬਾ ਸਰਕਾਰ ਵਲੋਂ ਸੰਚਾਲਿਤ ਹੈ। ਅਜੇ ਦੇਸ਼ 'ਚ 26 ਸੈਨਿਕ ਸਕੂਲ ਹੈ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਹਰਿਆਣਾ 'ਚ ਹਨ। ਹਰਿਆਣਾ ਦੇ ਕੁੰਜਪੁਰਾ 'ਚ ਇਕ ਸੈਨਿਕ ਸਕੂਲ ਹੈ ਅਤੇ ਰੇਵਾੜੀ ਅਤੇ ਮਾਤਨਹੇਲ 'ਚ ਸਕੂਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ।

© 2016 News Track Live - ALL RIGHTS RESERVED