ਜੂਆ ਖੇਡਣ ਦੇ ਦੋਸ਼ 'ਚ 1 ਕਰੋੜ 87 ਲੱਖ ਰੁਪਏ ਦੇ ਟੋਕਨ ਮਿਲੇ

ਜੂਆ ਖੇਡਣ ਦੇ ਦੋਸ਼ 'ਚ 1 ਕਰੋੜ 87 ਲੱਖ ਰੁਪਏ ਦੇ ਟੋਕਨ ਮਿਲੇ

ਨਵੀਂ ਦਿੱਲੀ—

ਦਿੱਲੀ ਪੁਲਸ ਨੇ ਰਾਜੌਰੀ ਗਾਰਡਨ ਦੇ ਵਿਸ਼ਾਲ ਇਨਕਲੇਵ ਦੀ ਇਕ ਬਿਲਡਿੰਗ ਦੀ ਬੇਸਮੈਂਟ 'ਚ ਅੱਧੀ ਰਾਤ ਨੂੰ ਛਾਪਾ ਮਾਰ ਕੇ 100 ਤੋਂ ਜ਼ਿਆਦਾ ਲੋਕਾਂ ਨੂੰ ਜੂਆ ਖੇਡਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਸ ਬੇਸਮੈਂਟ 'ਚ ਦੀਵਾਲੀ ਮੌਕੇ ਖਾਸਤੌਰ 'ਤੇ ਜੂਆ ਪਾਰਟੀ ਰੱਖੀ ਗਈ ਸੀ। ਇਸ ਜੂਆ ਪਾਰਟੀ ਦਾ ਉਦਘਾਟਨ ਪ੍ਰਸ਼ਾਂਤ ਵਿਹਾਰ ਇਲਾਕੇ ਦੇ ਇਕ ਐੈਲਾਨ ਕੀਤੇ ਦੋਸ਼ੀ ਬੀਜੇਂਦਰ ਗੋਇਲ ਨੇ ਕੀਤਾ। ਇਸ ਪਾਰਟੀ 'ਚ ਆਉਣ ਵਾਲੇ ਲਈ ਬਕਾਇਦਾ ਐਂਟਰੀ ਫੀਸ ਵੀ ਰੱਖੀ ਗਈ ਸੀ। 
ਦਰਅਸਲ ਧਨਤੇਰਸ ਦੀ ਰਾਤ ਇਸ ਜੂਆ ਪਾਰਟੀ ਲਈ ਰਾਜੌਰੀ ਥਾਣੇ ਤੋਂ ਤਕਰੀਬਨ 20 ਕਦਮ ਦੀ ਦੂਰੀ 'ਤੇ ਇਮਾਰਤ ਦਾ ਇਹ ਬੇਸਮੈਂਟ ਕਰਾਏ 'ਤੇ ਲਿਆ ਗਿਆ ਸੀ। ਪੁਲਸ ਨੂੰ ਇਸ ਰੈਕਟ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਬਿਨ੍ਹਾਂ ਸਮਾਂ ਗਵਾਏ ਪੁਲਸ ਨੇ ਬਿਲਡਿੰਗ ਦੀ ਬੇਸਮੈਂਟ 'ਚ ਰੇਡ ਕਰ ਦਿੱਤੀ। ਪੱਛਮੀ ਦਿੱਲੀ ਦੀ ਡੀ. ਸੀ. ਪੀ. ਮੋਨੀਕਾ ਭਾਰਦਵਾਜ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਉਹ ਜੂਏ ਤੇ ਪਟਾਕਿਆਂ ਦੀ ਵਿਕਰੀ 'ਤੇ ਨਜ਼ਰ ਰੱਖ ਰਹੇ ਸੀ। ਉਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਸਥਾਨ 'ਤੇ ਜੂਆ ਖਿਡਾਇਆ ਜਾ ਰਿਹਾ ਹੈ। ਜਿਸ ਦੌਰਾਨ ਪੁਲਸ ਨੇ ਉਕਤ ਸਥਾਨ 'ਤੇ ਜਾ ਕੇ ਛਾਪੇਮਾਰੀ ਕੀਤੀ, ਜਿਸ ਦੌਰਾਨ ਪੁਲਸ ਨੂੰ 22 ਲੱਖ ਰੁਪਏ ਨਕਦ ਤੇ 1 ਕਰੋੜ 87 ਲੱਖ ਰੁਪਏ ਦੇ ਟੋਕਨ ਮਿਲੇ ਹਨ। 
ਦਰਅਸਲ ਰਾਤ ਭਰ ਇਸ ਬੇਸਮੈਂਟ 'ਚ ਤਾਸ਼ ਦੇ ਪੱੱਤਿਆਂ 'ਤੇ ਲੱਖਾਂ ਰੁਪਿਆਂ ਦੀਆਂ ਬਾਜ਼ੀਆਂ ਲਗਾਇਆਂ ਜਾ ਰਹੀਆਂ ਸਨ। ਜੂਆ ਪਾਰਟੀ 'ਚ ਐਂਟਰੀ ਕਰਨ ਤੋਂ ਬਾਅਦ ਪਹਿਲਾਂ ਕੈਸ਼ ਦੇ ਬਦਲੇ ਉਨ੍ਹੀਂ ਹੀ ਕੀਮਤ ਦੇ ਟੋਕਨ ਖਰੀਦੇ ਜਾਂਦੇ ਸਨ ਤੇ ਫਿਰ ਟੋਕਨ ਦੇ ਜ਼ਰੀਏ ਲੋਕ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ। ਦੋਸ਼ੀ ਬੀਜੇਂਦਰ ਗੋਇਲ ਹਰ ਰੋਜ਼ ਇਸ ਤਰ੍ਹਾਂ ਦੀਆਂ ਜੂਆ ਪਾਰਟੀਆਂ ਜਗ੍ਹਾ-ਜਗ੍ਹਾ ਸੰਗਠਿਤ ਕਰਦਾ ਸੀ ਪਰ ਦੀਵਾਲੀ ਮੌਕੇ ਇਹ ਖਾਸ ਤੌਰ 'ਤੇ ਜੂਆ ਪਾਰਟੀ ਰੱਖੀ ਗਈ ਸੀ। ਜਿਸ 'ਚ ਸ਼ਰਾਬ, ਹੁੱਕੇ ਤੋਂ ਲੈ ਕੇ ਖਾਣ-ਪੀਣ ਤੇ ਡਾਂਸ ਦਾ ਇੰਤਜ਼ਾਮ ਸੀ। ਪੁਲਸ ਇਸ ਬਿਲਡਿੰਗ ਦੇ ਮਾਲਕ ਦੀ ਵੀ ਤਲਾਸ਼ ਕਰ ਰਹੀ ਹੈ। 

© 2016 News Track Live - ALL RIGHTS RESERVED