6 ਮਹੀਨਿਆਂ ਦੌਰਾਨ 4.36 ਲੱਖ ਸਾਈਬਰ ਹਮਲੇ

6 ਮਹੀਨਿਆਂ ਦੌਰਾਨ  4.36 ਲੱਖ ਸਾਈਬਰ ਹਮਲੇ

ਨਵੀਂ  ਦਿੱਲੀ

ਭਾਰਤ ਨੂੰ 2018 ਦੇ ਪਹਿਲੇ 6 ਮਹੀਨਿਆਂ ਦੌਰਾਨ ਸਭ ਤੋਂ ਵੱਧ ਸਾਈਬਰ ਹਮਲੇ ਸਹਿਣੇ ਪਏ। ਉਕਤ ਸਮੇਂ ਦੌਰਾਨ 4.36 ਲੱਖ ਸਾਈਬਰ ਹਮਲੇ ਹੋਏ। ਇਹ ਹਮਲੇ  ਮੁੱਖ ਰੂਪ ਵਿਚ ਰੂਸ, ਅਮਰੀਕਾ, ਚੀਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਲੋਂ ਹੋਏ।
ਸਾਈਬਰ  ਸੁਰੱਖਿਆ ਕੰਪਨੀ ਐੱਫ-ਸਕਿਓਰ ਮੁਤਾਬਕ ਜਨਵਰੀ ਤੋਂ ਜੂਨ 2018 ਦਰਮਿਆਨ ਇਹ ਹਮਲੇ ਹੋਏ।  ਇਸੇ ਸਮੇਂ ਦੌਰਾਨ ਭਾਰਤ ਵਲੋਂ ਵੀ 5 ਦੇਸ਼ਾਂ ਆਸਟਰੀਆ, ਨੀਦਰਲੈਂਡ, ਬ੍ਰਿਟੇਨ, ਜਾਪਾ ਤੇ  ਯੂਕਰੇਨ ’ਚ ਸਾਈਬਰ ਹਮਲੇ ਕੀਤੇ ਗਏ। ਇਨ੍ਹਾਂ ਦੇਸ਼ਾਂ ’ਤੇ ਭਾਰਤ ਵਲੋਂ ਕੁਲ 35563 ਸਾਈਬਰ  ਹਮਲੇ ਹੋਏ। ਐੱਫ-ਸਕਿਓਰ ਦੀ ਰਿਪੋਰਟ ਮੁਤਾਬਕ ਉਸ ਨੇ ਇਹ ਅੰਕੜੇ ‘ਹਨੀਪਾਟਸ’ ਤੋਂ  ਇਕੱਠੇ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਦੁਨੀਆ ਵਿਚ 41 ਤੋਂ ਵੱਧ  ਹਨੀਪਾਟਸ ਲਾਏ ਹਨ, ਜੋ ਸਾਈਬਰ ਅਪਰਾਧੀਆਂ ’ਤੇ ਬੰਗਲੇ ਵਾਂਗ ਧਿਆਨ ਲਾ ਕੇ ਨਜ਼ਰ ਰੱਖਦੇ ਹਨ।
ਰੂਸ ਨੇ ਭਾਰਤ ’ਤੇ ਸਭ ਤੋਂ ਵੱਧ ਸਾਈਬਰ ਹਮਲੇ ਕੀਤੇ-ਰਿਪੋਰਟ  ਵਿਚ ਕਿਹਾ ਗਿਆ  ਹੈ ਕਿ ਭਾਰਤ ’ਚ ਸਭ ਤੋਂ ਵੱਧ ਸਾਈਬਰ ਹਮਲੇ ਰੂਸ ਨੇ ਕੀਤੇ। Àੳੁਸ ਵਲੋਂ  ਕੀਤੇ ਗਏ ਹਮਲਿਆਂ ਦੀ ਗਿਣਤੀ 255589 ਹੈ। ਅਮਰੀਕਾ ਨੇ 103458, ਚੀਨ ਨੇ 42544,  ਨੀਦਰਲੈਂਡ ਨੇ 19169 ਅਤੇ ਜਰਮਨ ਨੇ 15330 ਹਮਲੇ ਕੀਤੇ। ਭਾਰਤ ਵਲੋਂ ਆਸਟਰੀਆ ਵਿਚ  12540, ਨੀਦਰਲੈਂਡ ਵਿਚ 9267, ਬਰਤਾਨੀਆ ’ਚ 6347, ਜਾਪਾਨ ’ਚ 4701 ਅਤੇ ਯੂਕਰੇਨ ਵਿਚ  3708 ਹਮਲੇ ਕੀਤੇ ਗਏ।

© 2016 News Track Live - ALL RIGHTS RESERVED