ਹੱਲ ਕਰਨਗੇ ਵਾਸਤੂ ਦੇ ਇਹ ਉਪਾਅ

ਹੱਲ ਕਰਨਗੇ ਵਾਸਤੂ ਦੇ ਇਹ ਉਪਾਅ

ਜਲੰਧਰ— 

ਆਮਤੌਰ 'ਤੇ ਜਦੋਂ ਅਸੀਂ ਕਹਿੰਦੇ ਹਾ 'ਟੋਟਕਾ' ਤਾਂ ਜ਼ਿਆਦਾਤਰ ਲੋਕ ਇਸ ਨੂੰ ਬਹੁਤ ਹੀ ਗਲਤ ਅਤੇ ਦੂਸਰਿਆਂ ਨੂੰ ਤਕਲੀਫ ਦੇਣ ਵਾਲਾ ਸਮਝਦੇ ਹਨ ਜਦੋਂ ਕਿ ਅਜਿਹਾ ਨਹੀਂ ਹੈ। ਟੋਟਕਾ ਸ਼ਾਸਤਰਾ ਅਨੁਸਾਰ, ਦਾਦਾ-ਦਾਦੀ ਜਾਂ ਨਾਨਾ-ਨਾਨੀ ਕੋਲੋ ਸੁਣੇ ਗਏ ਪਰੰਪਰਾਗਤ ਉਪਾਅ ਹਨ ਜਿਸ ਨੂੰ ਕਰਨ ਨਾਲ ਮੁਨਾਫ਼ਾ ਮਿਲਣ ਦਾ ਅਨੁਭਵ ਕਈ ਲੋਕਾਂ ਨੂੰ ਮਿਲਦਾ ਰਿਹਾ ਹੈ। ਕੁਝ ਫਲ ਕਰਮ ਪ੍ਰਧਾਨ ਹੁੰਦੇ ਹਨ। ਉਨ੍ਹਾਂ 'ਚੋਂ ਲਾਭ ਦੇ ਕੁਝ ਟੋਟਕੇ...
— ਵਪਾਰ ਵਿਚ ਸਫਲਤਾ ਲਈ ਪੀਲਾ ਪੁਖਰਾਜ ਜਾਂ ਪੰਨਾ ਧਾਰਨ ਕਰੋ।
— ਨੌਕਰੀ ਵਿਚ ਤਰੱਕੀ ਲਈ ਪੁਖਰਾਜ ਜਾਂ ਪੰਨਾ ਧਾਰਨ ਕਰੋ ਅਤੇ ਸਵੇਰੇ : ਸੂਰਜ ਨਮਸਕਾਰ ਕਰੋ।
— ਜੇਕਰ ਤੁਹਾਡਾ ਪ੍ਰੇਮੀ ਅਤੇ ਪ੍ਰੇਮਿਕਾ 'ਚੋਂ ਕੋਈ ਇਕ ਵਿਅਕਤੀ ਮਾਂਗਲਿਕ ਹੈ ਤਾਂ ਇਹ ਸ਼ੁਭ ਨਹੀਂ ਹੈ ਮਗਰ ਪ੍ਰੇਮ ਅਜਿਹਾ ਫਤੂਰ ਹੈ ਜੋ ਵਿਆਹ ਬੰਧਨ ਵਿਚ ਬੱਝਣ ਲਈ ਹਰ ਕੋਸ਼ਿਸ਼ ਕਰਦਾ ਹੈ। ਤਾਂ ਵਿਆਹ ਤੋਂ ਪਹਿਲਾਂ ਮੰਗਲ ਦੋਸ਼ ਦਾ ਉਪਾਅ ਕਰੋ। ਉਪਾਅ ਵਿਚ ਕੁੰਭ ਵਿਆਹ ਅਤੇ ਵਟ ਵਿਆਹ ਮੁੱਖ ਮੰਨੇ ਜਾਂਦੇ ਹਨ।
— ਹੀਰਾ ਰਤਨ ਧਾਰਨ ਕਰਨ ਨਾਲ ਪਿਆਰ-ਸੰਬੰਧ ਜ਼ਰੂਰ ਹੀ ਵਿਆਹ ਤੱਕ ਪੁੱਜਦੇ ਹਨ। ਪ੍ਰੇਮ ਵਿਆਹ ਤੋਂ ਪਹਿਲਾਂ ਜੇਕਰ ਪ੍ਰੇਮੀ ਅਤੇ ਪ੍ਰੇਮਿਕਾ ਇਕ ਦੂਜੇ ਨੂੰ ਹੀਰਾ ਤੋਹਫੇ 'ਚ ਦੇਣ ਤਾਂ ਇਹ ਸ਼ੁੱਭ ਹੁੰਦਾ ਹੈ। 
— ਗੌਰੀ-ਸ਼ੰਕਰ ਰੁਦਰਾਕਸ਼ ਨੂੰ ਵਾਈਟ ਗੋਲਡ ਵਿਚ ਧਾਰਨ ਕਰਨ ਨਾਲ ਪ੍ਰੇਮ ਵਿਆਹ ਦੇ ਯੋਗ ਬਨਣੇ ਸ਼ੁਰੂ ਹੋ ਜਾਂਦੇ ਹਨ।
— ਰਾਤ ਨੂੰ ਨੀਂਦ ਨਹੀਂ ਆਉਂਦੀ ਹੋ ਤਾਂ ਬਿਨਾਂ ਜੋੜ ਵਾਲੀ ਸਟੀਲ ਦੀ ਅੰਗੂਠੀ ਜਾਂ ਚੰਦਰਮਨੀ ਧਾਰਨ ਕਰੋ।
— ਕਿਸੇ ਕਾਰਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਕ ਤਾਂਬੇ ਦੇ ਭਾਂਡੇ 'ਚ ਪਾਣੀ ਭਰ ਕੇ ਉਸ ਵਿਚ ਥੋੜ੍ਹਾ-ਜਿਹਾ ਲਾਲ ਚੰਦਨ ਮਿਲਿਆ ਦਿਓ। ਉਸ ਭਾਂਡੇ ਨੂੰ ਸਿਰਹਾਨੇ ਰੱਖ ਕੇ ਰਾਤ ਨੂੰ ਸੋ ਜਾਓ। ਸਵੇਰੇ : ਉਸੇ ਪਾਣੀ ਨੂੰ ਤੁਲਸ ਦੇ ਪੌਦੇ ਨੂੰ ਚੜ੍ਹਾ ਦਿਓ। ਹੋਲੀ-ਹੋਲੀ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।

© 2016 News Track Live - ALL RIGHTS RESERVED