ਸੇਬ 'ਚ ਬਹੁਤ ਤਰ੍ਹਾਂ ਦੇ ਪੋਸ਼ਟਿਕ ਤੱਤ ਮੋਜੂਦ

ਸੇਬ 'ਚ ਬਹੁਤ ਤਰ੍ਹਾਂ ਦੇ ਪੋਸ਼ਟਿਕ ਤੱਤ ਮੋਜੂਦ

ਨਵੀਂ ਦਿੱਲੀ— ਫਲ ਕੋਈ ਵੀ ਹੋਵੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ ਪਰ ਕੁਝ ਫਲ ਅਜਿਹੇ ਹਨ ਜਿਨ੍ਹਾਂ ਨੂੰ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜਿਸ 'ਚੋਂ ਇਕ ਹੈ ਸੇਬ। ਸੇਬ 'ਚ ਬਹੁਤ ਤਰ੍ਹਾਂ ਦੇ ਪੋਸ਼ਟਿਕ ਤੱਤ ਮੋਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦੇ ਹੈ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਬਹੁਤ ਸਾਰੇ ਗੁਣ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਯਾਦਦਾਸ਼ਤ
ਸੇਬ 'ਚ ਮੋਜੂਦ ਐਂਟੀ-ਆਕਸੀਡੇਂਟ ਗੁਣ ਦਿਮਾਗ ਦੀ ਸੋਜ ਨੂੰ ਘੱਟ ਕਰਦੇ ਹਨ। ਇਹ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਦੀ ਆਪੂਰਤੀ ਵੀ ਕਰਦਾ ਹੈ।
2. ਦਿਮਾਗੀ ਬੀਮਾਰੀਆਂ ਤੋਂ ਬਚਾਅ
ਇਹ ਡਿਮੋਸ਼ਿਆ ਅਤੇ ਅਲਜਾਈਮਰ ਵਰਗੀਆਂ ਬੀਮਾਰੀਆਂ ਨੂੰ ਘੱਟ ਕਰਦਾ ਹੈ ਇਹ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਜੇ ਇਸ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸਾਡਾ ਬਚਾਅ ਰਹੇਗਾ ਤਾਂ ਸਾਡੀ ਯਾਦਦਾਸ਼ਤ ਵੀ ਵਧੇਗੀ।
3. ਹੋਰ ਬੀਮਾਰੀਆਂ ਤੋਂ ਬਚਾਅ
ਦਿਮਾਗ ਦੇ ਇਲਾਵਾ ਸੇਬ ਦਿਲ ਦੇ ਰੋਗਾਂ, ਸ਼ੂਗਰ ਅਤੇ ਪਾਚਨ ਤੰਤਰ ਵੀ ਠੀਕ ਰੱਖਦਾ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਇਵਰ ਵੀ ਮਿਲਦਾ ਹੈ ਜੋ ਚਮੜੀ ਦੇ ਲਈ ਬਹੁਤ ਵਧੀਆ ਹੈ। ਇਕ ਸੇਬ ਦੀ ਰੋਜ਼ਾਨਾ ਵਰਤੋ ਕਰਨ ਨਾਲ ਸਰੀਰ ਬੀਮਾਰੀਆਂ ਦੇ ਘੇਰੇ 'ਚ ਨਹੀਂ ਆਉਂਦਾ। ਇਸ ਲਈ ਰੋਜ਼ ਇਕ ਸੇਬ ਜ਼ਰੂਰ ਖਾਓ।

© 2016 News Track Live - ALL RIGHTS RESERVED