ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ

Oct 16 2018 03:50 PM
ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ

ਪੁਣੇ—

ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਟਵੰਟੀ-20 ਬਲਾਈਂਡ ਮੁਕਾਬਲੇ 'ਚ ਸੋਮਵਾਰ ਨੂੰ 39 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ।

ਡੀ. ਵੈਂਕਟੇਸ਼ਵਰ ਨੇ ਸ਼ਾਨਦਾਰ 50 ਅਤੇ ਦੁਰਗਾ ਰਾਵ ਨੇ 27 ਦੌੜਾਂ ਬਣਾਈਆਂ। ਸੰਪਤ ਨੇ 25 ਦੌੜਾਂ 'ਤੇ 2 ਵਿਕਟਾਂ ਲਈਆਂ। ਸ਼੍ਰੀਲੰਕਾ ਦੀ ਟੀਮ ਇਸ ਦੇ ਜਵਾਬ 'ਚ 9 ਵਿਕਟਾਂ 'ਤੇ 151 ਦੌੜਾਂ ਹੀ ਬਣਾ ਸਕੀ। ਅਜਿਤ ਸਿਲਵਾ ਨੇ ਸੰਘਰਸ਼ਪੂਰਨ 57 ਦੌੜਾਂ ਬਣਾਈਆਂ। ਦੁਰਗਾ ਨੇ 24 ਦੌੜਾਂ 'ਤੇ 2 ਵਿਕਟਾਂ ਲਈਆਂ। ਦੁਰਗਾ ਨੂੰ ਉਸ ਦੇ ਆਲਰਾਊਂਡ ਖੇਡ ਲਈ ਮੈਨ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਗਿਆ। ਸੀਰੀਜ਼ ਦਾ ਦੂਜਾ ਮੈਚ ਮੁੰਬਈ 'ਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

© 2016 News Track Live - ALL RIGHTS RESERVED