ਗਲੋਬਲ ਕਬੱਡੀ ਲੀਗ-2018 ਦੇ ਮੁਕਾਬਲੇ ਮੋਹਾਲੀ ਵਿਖੇ 1 ਤੋਂ 3 ਨਵੰਬਰ ਤਕ

Oct 26 2018 04:27 PM
ਗਲੋਬਲ ਕਬੱਡੀ ਲੀਗ-2018 ਦੇ ਮੁਕਾਬਲੇ ਮੋਹਾਲੀ ਵਿਖੇ 1 ਤੋਂ 3 ਨਵੰਬਰ ਤਕ

ਚੰਡੀਗੜ

ਤੰਦਰੁਸਤ ਪੰਜਾਬ ਨੂੰ ਸਮਰਪਿਤ ਗਲੋਬਲ ਕਬੱਡੀ ਲੀਗ-2018 ਦੇ ਮੁਕਾਬਲੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ (ਸੈਕਟਰ-63) ਮੋਹਾਲੀ ਵਿਖੇ 1 ਤੋਂ 3 ਨਵੰਬਰ ਤਕ ਕਰਵਾਏ ਜਾਣਗੇ ਤੇ 3 ਨਵੰਬਰ ਨੂੰ ਗਲੋਬਲ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਹੋਵੇਗਾ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮਾਨ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਉਂਦਿਆਂ ਕਿਹਾ ਕਿ ਜਿਹਡ਼ੇ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ, ਉਹ ਆਪਣੀ ਡਿਊਟੀ ਪੂਰੀ ਸਮਰਪਤ ਭਾਵਨਾ ਨਾਲ ਕਰਨ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਮਾਂ ਖੇਡ ਕਬੱਡੀ ਦਾ ਆਨੰਦ ਮਾਣ ਸਕਣ।

ਉਨ੍ਹਾਂ ਜੁਅਾਇੰਟ ਕਮਿਸ਼ਨਰ ਨਗਰ ਨਿਗਮ ਕਨੂ ਥਿੰਦ ਨੂੰ ਹਾਕੀ ਸਟੇਡੀਅਮ ਦੇ ਆਲੇ-ਦੁਆਲੇ ਦੀ ਸਫਾਈ ਦੇ ਨਾਲ-ਨਾਲ ਸਟਰੀਟ ਲਾਈਟਾਂ ਤੇ ਟ੍ਰੈਫਿਕ ਲਾਈਟਾਂ ਨੂੰ ਵੀ ਚਾਲੂ ਰੱਖਣ ਲਈ ਪੁਖਤਾ ਇੰਤਜ਼ਾਮ ਕਰਨ ਲਈ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਨਦੀਪ ਸਿੰਘ ਬੈਂਸ, ਐੱਸ. ਡੀ. ਐੱਮ. ਡੇਰਾਬੱਸੀ ਪਰਮਜੀਤ ਸਿੰਘ, ਐੱਸ. ਡੀ. ਐੱਮ. ਮੋਹਾਲੀ ਜਗਦੀਪ ਸਹਿਗਲ, ਐੱਸ. ਡੀ. ਐੱਮ. ਖਰਡ਼ ਵਿਨੋਦ ਬਾਂਸਲ, ਜ਼ਿਲਾ ਖੇਡ ਅਫਸਰ ਸੁਰਜੀਤ ਸਿੰਘ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਪਰਮਜੀਤ ਸਿੰਘ, ਡੀ. ਡੀ. ਪੀ. ਓ. ਡੀ. ਕੇ. ਸਾਲਦੀ ਤੇ ਡੀ. ਐੱਸ. ਪੀ. ਹੈੱਡਕੁਆਰਟਰ ਗੁਰਸ਼ੇਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

© 2016 News Track Live - ALL RIGHTS RESERVED