ਖੁਦਾ ਜ਼ਰੂਰ ਸ਼ਮੀ ਦੇ ਘਮੰਡ ਨੂੰ ਚੂਰ ਕਰੇਗਾ

Nov 17 2018 03:45 PM
ਖੁਦਾ ਜ਼ਰੂਰ ਸ਼ਮੀ ਦੇ ਘਮੰਡ ਨੂੰ ਚੂਰ ਕਰੇਗਾ

ਨਵੀਂ ਦਿੱਲੀ—

ਇਨਸਾਫ ਦੀ ਆਸ ਕਰਨ ਵਾਲੀ ਕੌਮਾਂਤਰੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੇ ਦਰਦ ਦਾ ਗੁਬਾਰ ਸੋਸ਼ਲ ਮੀਡੀਆ 'ਤੇ ਛਲਕ ਪਿਆ ਹੈ। ਸ਼ਮੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਕਟਹਿਰੇ 'ਚ ਖੜ੍ਹਾ ਕਰਨ ਵਾਲੀ ਹਸੀਨ ਜਹਾਂ ਪਿਆਰ 'ਚ ਮਿਲੇ ਧੋਖੇ ਦੇ ਬਾਅਦ ਹੁਣ ਨਿਰਾਸ਼ ਹੈ। ਇਕ ਜਨਤਕ ਪ੍ਰੋਗਰਾਮ 'ਚ ਸ਼ਮੀ ਨੂੰ ਨੌਜਵਾਨਾਂ ਲਈ ਰੋਲ ਮਾਡਲ ਦੱਸਣ 'ਤੇ ਹਸੀਨ ਜਹਾਂ ਨੇ ਇਤਰਾਜ਼ ਜਿਤਾਇਆ ਹੈ। ਉਨ੍ਹਾਂ ਸਾਫ ਕਿਹਾ ਕਿ ਕਾਨੂੰਨ ਨੇ ਵੀ ਇਨਸਾਫ ਨਹੀਂ ਕੀਤਾ ਤਾਂ ਖੁਦਾ ਜ਼ਰੂਰ ਸ਼ਮੀ ਦੇ ਘਮੰਡ ਨੂੰ ਚੂਰ ਕਰੇਗਾ।
ਅਮਰੋਹਾ ਦੇ ਪਿੰਡ ਸਹਿਸਪੁਰ ਅਲੀਨਗਰ ਵਸਨੀਕ ਕੌਮਾਂਤਰੀ ਕ੍ਰਿਕਟਰ ਮੁਹੰਮਦ ਸ਼ਮੀ ਫਿਲਹਾਲ ਆਪਣੇ ਘਰੇਲੂ ਜ਼ਿਲੇ 'ਚ ਆਏ ਹਨ। ਬੀਤੇ ਬੁੱਧਵਾਰ ਨੂੰ ਇੱਥੇ ਉਨ੍ਹਾਂ ਇਕ ਸਕੂਲੀ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਸੀ। ਬੁਲਾਰਿਆਂ ਨੇ ਉਦੋਂ ਉਨ੍ਹਾਂ ਨੂੰ ਨੌਜਵਾਨਾਂ ਲਈ ਰੋਲ ਮਾਡਲ ਕਿਹਾ ਸੀ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਵੀਰਵਾਰ ਨੂੰ ਇਸ 'ਤੇ ਪਲਟਵਾਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਮੈਸੇਜ ਜਾਰੀ ਕਰਕੇ ਸ਼ਮੀ 'ਤੇ ਗੰਭੀਰ ਦੋਸ਼ ਲਗਾਏ।
ਜ਼ਿਕਰਯੋਗ ਹੈ ਕਿ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਇਸੇ ਸਾਲ ਦੇ ਸ਼ੁਰੂਆਤ 'ਚ ਉਦੋਂ ਵਿਵਾਦ ਦੀ ਸ਼ੁਰੂਆਤ ਹੋਈ ਸੀ ਜਦੋਂ ਹਸੀਨ ਜਹਾਂ ਨ ਅਚਾਨਕ ਮੀਡੀਆ ਦੇ ਸਾਹਮਣੇ ਕਈ ਸਨਸਨੀਖੇਜ਼ ਦੋਸ਼ ਲਗਾਉਂਦੇ ਹੋਏ ਸ਼ਮੀ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਸੀ। ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਇਸੇ ਸਾਲ ਆਪਣੇ ਪਤੀ ਦੇ ਖਿਲਾਫ ਗੰਭੀਰ ਦੋਸ਼ ਲਗਾਏ ਸਨ। ਪੇਸ਼ੇ ਤੋਂ ਮਾਡਲ ਅਤੇ ਚੀਅਰਲੀਡਰ ਰਹਿ ਚੁੱਕੀ ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ, ਮੈਚ ਫਿਕਸਿੰਗ ਅਤੇ ਦੂਜੀਆਂ ਔਰਤਾਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾਏ ਸਨ।

© 2016 News Track Live - ALL RIGHTS RESERVED