ਅਦਾਕਾਰਾ ਦਿਵਿਆ ਦੱਤਾ ਨੇ 7 ਸਾਲ ਵਿਚ ਸ਼ੁਰੂ ਕੀਤਾ ਅਭਿਨੇਅ

Sep 28 2018 03:49 PM
ਅਦਾਕਾਰਾ ਦਿਵਿਆ ਦੱਤਾ ਨੇ 7 ਸਾਲ ਵਿਚ ਸ਼ੁਰੂ ਕੀਤਾ ਅਭਿਨੇਅ


ਮੁੰਬਈ
ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਅਦਾਕਾਰਾ ਦਿਵਿਆ ਦੱਤਾ ਨੇ ਜਦੋਂ 17 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਤਾਂ ਉਸ ਨੂੰ ਛੋਟੇ ਕਿਰਦਾਰ ਹੀ ਮਿਲੇ ਪਰ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਉਨ•ਾਂ ਕਿਰਦਾਰਾਂ ਨੂੰ ਇੰਨਾ ਬਾਖੂਬੀ ਨਿਭਾਇਆ ਕਿ ਸਿਨੇਮਾ ਦੇ ਦਿਗੱਜ ਉਸ ਨੂੰ ਆਪਣੀਆਂ ਫਿਲਮਾਂ 'ਚ ਲੈਣ ਲਈ ਮਜ਼ਬੂਰ ਹੋ ਗਏ।
ਦਿਵਿਆ ਦਾ ਜਨਮ ਲੁਧਿਆਣਾ ਸ਼ਹਿਰ 'ਚ 25 ਸਤੰਬਰ, 1977 ਨੂੰ ਹੋਇਆ ਸੀ। 7 ਸਾਲ ਦੀ ਉਮਰ 'ਚ ਹੀ ਦਿਵਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਡਾਕਟਰ ਨਲਿਨੀ ਦੱਤਾ ਨੇ ਉਸ ਦਾ ਤੇ ਉਸ ਦੇ ਭਰਾ ਦਾ ਖਿਆਲ ਰੱਖਿਆ। ਸ਼ਾਇਦ ਇਹ ਵਜ•ਾ ਹੈ ਕਿ ਦਿਵਿਆ ਆਪਣੀ ਮਾਂ ਦੇ ਬਹੁਤ ਕਰੀਬ ਹੈ। ਉਹ ਉਨ•ਾਂ ਲਈ ਇਕ ਕਿਤਾਬ ਵੀ ਲਿਖ ਚੁੱਕੀ ਹੈ ਜਿਸ ਦਾ ਨਾਂ ਹੈ 'ਮੀ ਐਂਡ ਮਾਂ'।
ਦਿਵਿਆ ਨੇ ਪੰਜਾਬੀ ਵਿਗਿਆਪਨਾਂ ਰਾਹੀਂ ਮਾਡਲਿੰਗ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਸ ਨੂੰ ਪਹਿਲੀ ਹਿੰਦੀ ਫਿਲਮ 'ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ' ਮਿਲੀ ਪਰ ਦਿਵਿਆ ਨੂੰ ਸਲਮਾਨ ਦੀ ਫਿਲਮ 'ਵੀਰਗਤੀ' ਨਾਲ ਪਛਾਣ ਮਿਲੀ। ਇਸ ਤੋਂ ਬਾਅਦ ਉਸ ਨੂੰ ਪੰਜਾਬੀ ਫਿਲਮ 'ਸ਼ਹੀਦ ਏ ਮੁਹੱਬਤ' 'ਚ ਜੀਨਤ ਦਾ ਮੁੱਖ ਕਿਰਦਾਰ ਮਿਲਿਆ। ਆਪਣੇ ਇਸ ਕਿਰਦਾਰ ਨੂੰ ਦਿਵਿਆ ਨੇ ਬਾਖੂਬੀ ਨਿਭਾਇਆ, ਜੋ ਪ੍ਰਸ਼ੰਸਕਾਂ ਵਲੋਂ ਖੂਬ ਸਰਾਹਿਆ ਗਿਆ।
ਦਿਵਿਆ ਹਿੰਦੀ, ਪੰਜਾਬੀ ਦੇ ਨਾਲ-ਨਾਲ ਨੇਪਾਲੀ ਅਤੇ ਮਲਿਆਲਮ ਭਾਸ਼ਾ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਦਿੱਲੀ 6', 'ਵੀਰ-ਜ਼ਾਰਾ', 'ਸੁਰ' ਅਤੇ 'ਵੈਲਕਮ ਟੂ ਸੱਜਨਪੁਰ' ਵਰਗੀਆਂ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਅ ਚੁੱਕੀ ਹੈ। ਦਿਵਿਆ ਦੀ ਨਿੱਜੀ ਜ਼ਿੰਦਗੀ ਉਸ ਦੇ ਫਿਲਮੀ ਕਰੀਅਰ ਵਾਂਗ ਚੁਣੌਤੀਆਂ ਭਰੀ ਰਹੀ ਹੈ। ਦਿਵਿਆ ਨੇ ਸਾਲ 2005 'ਚ ਲੈਫਟੀਨੇਂਟ ਕਮਾਂਡਰ ਸੰਦੀਪ ਸ਼ੇਰਗਿਲ ਨਾਲ ਵਿਆਹ ਕੀਤਾ ਪਰ ਇਹ ਸਿਰਫ ਕੁਝ ਮਹੀਨਿਆਂ 'ਚ ਹੀ ਟੁੱਟ ਗਿਆ।
ਫਿਲਹਾਲ 44 ਸਾਲ ਦੀ ਉਮਰ 'ਚ ਦਿਵਿਆ ਮਨੋਰੰਜਨ ਜਗਤ ਚ ਪੂਰੀ ਤਰ•ਾਂ ਐਕਟਿਵ ਹੈ ਅਤੇ ਦਮਦਾਰ ਕਿਰਦਾਰ ਨਿਭਾਅ ਰਹੀ ਹੈ। ਹਾਲ ਹੀ 'ਚ ਨੰਦਿਤਾ ਦਾਸ ਦੀ ਫਿਲਮ 'ਮੰਟੋ' 'ਚ ਉਸ ਨੇ ਇਕ ਅਹਿਮ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਉਹ ਕਈ ਸ਼ਾਰਟ ਫਿਲਮਾਂ 'ਚ ਕੰਮ ਕਰ ਰਹੀ ਹੈ। ਉਸ ਦੀ ਸ਼ਾਰਟ ਫਿਲਮ 'ਪਲੱਸ ਮਾਈਨਸ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

© 2016 News Track Live - ALL RIGHTS RESERVED