ਪੈਟਰੋਲ 91 ਦੇ ਪਾਰ, ਐਲਪੀਜੀ ਵੀ 500 ਰੁਪਏ ਤੋਂ ਉੱਪਰ

ਪੈਟਰੋਲ 91 ਦੇ ਪਾਰ, ਐਲਪੀਜੀ ਵੀ 500 ਰੁਪਏ ਤੋਂ ਉੱਪਰ


ਦਿੱਲੀ
ਦੇਸ਼ 'ਚ ਈਂਧਨ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਹੈ। ਪੈਟਰੋਲ 91 ਰੁਪਏ ਪ੍ਰਤੀ ਲਿਟਰ ਤੋਂ ਉਪਰ ਨਿਕਲ ਗਿਆ। ਓਧਰ ਐੱਲ. ਪੀ. ਜੀ. ਪਹਿਲੀ ਵਾਰ 500 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ।
ਅੱਜ ਪੈਟਰੋਲ ਦੀਆਂ ਕੀਮਤਾਂ 24 ਪੈਸੇ ਅਤੇ ਡੀਜ਼ਲ ਦੀਆਂ 30 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਹਨ, ਜਿਸ ਕਾਰਨ ਪੈਟਰੋਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਪੰਪਾਂ 'ਤੇ 91.15 ਰੁਪਏ ਪ੍ਰਤੀ ਲਿਟਰ ਵਿਕਿਆ। ਓਧਰ ਡੀਜ਼ਲ ਦੇ ਭਾਅ 79.79 ਰੁਪਏ ਪ੍ਰਤੀ ਲਿਟਰ ਹੋ ਗਏ। ਇਸ ਦੇ ਨਾਲ ਹੀ ਸੋਮਵਾਰ ਨੂੰ ਘਰੇਲੂ ਰਸੋਈ ਗੈਸ 14.2 ਕਿਲੋ ਦੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵੀ 2.89 ਰੁਪਏ ਚੜ• ਕੇ 502.40 ਰੁਪਏ 'ਤੇ ਪਹੁੰਚ ਗਈ।

© 2016 News Track Live - ALL RIGHTS RESERVED