ਚੀਨ ਭਾਰਤੀ ਸਰਹੱਦੀ ਖੇਤਰ 'ਚ ਮੁੜ ਘੁਸਪੈਠ

ਚੀਨ ਭਾਰਤੀ ਸਰਹੱਦੀ ਖੇਤਰ 'ਚ ਮੁੜ ਘੁਸਪੈਠ

ਨਵੀਂ ਦਿੱਲੀ

ਚੀਨ ਭਾਰਤੀ ਸਰਹੱਦੀ ਖੇਤਰ 'ਚ ਮੁੜ ਘੁਸਪੈਠ ਕਰ ਰਿਹਾ ਹੈ। ਇਸ ਵਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਮੁੜ ਤੋਂ ਘੁਸਪੈਠ ਕਰਦਿਆਂ ਲੱਦਾਖ ਦੀ ਪਾਂਗੋਂਗ ਤਸੋ ਝੀਲ 'ਚ ਤੇਜ਼ੀ ਨਾਲ ਗਸ਼ਤ ਕਰਨ ਵਾਲੀਆਂ ਕਿਸ਼ਤੀਆਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਕਿਸ਼ਤੀਆਂ ਨਾਲ ਚੀਨ ਦਾ ਮਕਸਦ ਸਰਹੱਦ 'ਤੇ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਦੱਸਿਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀਆਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਖੂਫੀਆ ਸੂਤਰਾਂ ਮੁਤਾਬਕ ਇਕ ਸਪੈਸ਼ਲ ਵਾਟਰ ਸਕਵਾਰਡਨ, ਜਿਸ ਨੂੰ ਝੋਂਗ ਡੁਈ ਵੀ ਕਹਿੰਦੇ ਹਨ, ਨੇ ਪਾਂਗੋਂਗ ਤਸੋ ਝੀਲ 'ਤੇ ਠਿਕਾਣਾ ਬਣਾ ਲਿਆ ਹੈ। ਚੀਨੀ ਫ਼ੌਜ ਦਾ ਇਹ ਸਪੈਸ਼ਲ ਸਕਵਾਰਡਨ ਉਸ ਦੇ ਮਾਊਟੇਨ ਟਾਪ ਨੈਸ਼ਨਲ ਗੇਟ ਫਲੀਟੋ ਦਾ ਹਿੱਸਾ ਹੈ, ਜੋ ਕਿ ਉੱਚ ਤਕਨੀਕ ਨੇਵੀਗੇਸ਼ਨ ਅਤੇ ਸੰਚਾਰ ਯੰਤਰ ਲੈ ਜਾਉਣ ਦੇ ਕਾਬਲ ਹੈ। ਪੀ.ਐਲ.ਏ. ਦੀਆਂ ਤੇਜ਼ ਚੱਲਣ ਵਾਲੀਆਂ ਕਿਸ਼ਤੀਆਂ 'ਚ ਇਕ ਸਮੇਂ 'ਚ 5 ਤੋਂ 7 ਫ਼ੌਜੀ ਸਵਾਰ ਹੋ ਸਕਦੇ ਹਨ। ਇਕ ਖੂਫੀਆ ਅਧਿਕਾਰੀ ਨੇ ਕਿਹਾ ਹੈ ਕਿ ਸਪੈਸ਼ਨ ਵਾਟਰ ਸਕਵਾਰਡਨ ਦੀ ਮਦਦ ਨਾਲ ਚੀਨੀ ਫ਼ੌਜ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧਣ 'ਚ ਸਫਲ ਹੋ ਜਾਵੇਗੀ ਅਤੇ ਜੇਕਰ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੇ ਤਣਾਅ ਦੇ ਹਾਲਾਤ ਬਣਦੇ ਹਨ ਤਾਂ ਇਸ ਨਾਲ ਉਹ ਤੁਰੰਤ ਜਵਾਬੀ ਕਾਰਵਾਈ ਕਰਨ ਦੇ ਕਾਬਲ ਹੋਣਗੇ। ਅਸੀਂ ਪਾਂਗੋਂਗ ਤਸੋ ਝੀਲ 'ਚ ਗਸ਼ਤੀ ਅਤੇ ਉਸ ਨਾਲ ਹੋਣ ਵਾਲੇ ਪ੍ਰਭਾਵਾਵਾਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਸਾਲ 2017 ਚ ਪਾਂਗੋਂਗ ਤਸੋ ਝੀਲ ਦੇ ਨੇੜਲੇ ਖੇਤਰ 'ਚ ਉਸ ਸਮੇਂ ਤਣਾਅ ਦੇ ਹਾਲਾਤ ਬਣ ਗਏ ਸਨ ਜਦੋਂ ਇੱਥੇ ਚੀਨੀ ਫ਼ੌਜੀ ਵੜ੍ਹ ਆਏ ਸਨ। ਜਿਸ ਮਗਰੋਂ ਪੱਥਰਬਾਜ਼ੀ ਤੱਕ ਹੋ ਗਈ ਸੀ, ਜਿਸ ਵਿਚ ਦੋਵਾਂ ਧੜਿਆਂ ਦੇ ਲੋਕ ਜ਼ਖ਼ਮੀ ਹੋ ਗਏ ਸਨ।

© 2016 News Track Live - ALL RIGHTS RESERVED