ਬਿਨਾ ਇੰਜਣ ਵਾਲੀ ਟਰੇਨ-18 ਦਾ ਪ੍ਰੀਖਣ 15 ਦਸੰਬਰ ਤਕ

ਬਿਨਾ ਇੰਜਣ ਵਾਲੀ ਟਰੇਨ-18 ਦਾ ਪ੍ਰੀਖਣ 15 ਦਸੰਬਰ ਤਕ

ਨਵੀਂ ਦਿੱਲੀ— ਦੇਸ਼ ਦੀ ਪਹਿਲੀ ਬਿਨਾ ਇੰਜਣ ਵਾਲੀ ਟਰੇਨ-18 ਦਾ ਪ੍ਰੀਖਣ 15 ਦਸੰਬਰ ਤਕ ਸ਼ੁਰੂ ਹੋ ਸਕਦਾ ਹੈ | ਅਜੇ ਇਸ ਦਾ ਟੈਸਟ ਮੁਰਾਦਾਬਾਦ 'ਚ ਚੱਲ ਰਿਹਾ ਹੈ | ਰੇਲ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਟਰੇਨ-18 ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਪਹਿਲੀ ਵਾਰ ਇਸ ਨੂੰ ਵਾਰਾਨਸੀ ਜਾਂ ਦਿੱਲੀ ਤੋਂ ਭੋਪਾਲ ਲਈ ਚਲਾਇਆ ਜਾ ਸਕਦਾ ਹੈ |
ਟਰੇਨ-18 'ਚ ਦੁਨੀਆ ਦੀਆਂ ਸਭ ਤੋਂ ਵੱਧੀਆਂ ਸਹੂਲਤਾਂ ਉਪਲੱਬਧ ਹਨ | ਇਨ੍ਹਾਂ 'ਚ ਵਾਈ ਫਾਈ, ਜੀ. ਪੀ. ਐੱਸ. ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਬਾਇਓ ਵੈਕਯੂਮ ਟਾਇਲਟ, ਐੱਲ. ਈ. ਡੀ ਲਾਇਟਿੰਗ, ਮੋਬਾਇਲ ਚਾਰਜਿੰਗ ਪੁਆਇੰਟ ਅਤੇ ਯਾਤਰੀਆਂ ਦੀ ਉਪਲੱਬਧਤਾ ਤੇ ਮੌਸਮ ਦੇ ਹਿਸਾਬ ਨਾਲ ਤਾਪਮਾਨ ਕੰਟਰੋਲ ਕਰਨ ਵਾਲੀ ਪ੍ਰਣਾਲੀ ਸ਼ਾਮਲ ਹਨ | ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਚਨੇਈ ਵਿਖੇ ਇੰਟੀਗਰੇਟਿਡ ਕੋਚ ਫੈਕਟਰੀ 'ਚ ਇਸ ਏਅਰ ਕੰਡੀਸ਼ਨਡ ਤੇ ਆਟੋਮੈਟਿਕ ਮੋਡੀਊਲ ਵਾਲੀ ਟਰੇਨ-18 ਨੂੰ ਪਿਛਲੇ ਮਹੀਨੇ ਧੂਮ-ਧਾਮ ਨਾਲ ਲਾਂਚ ਕੀਤਾ |

© 2016 News Track Live - ALL RIGHTS RESERVED