2 ਕਥਿਤ ਅੱਤਵਾਦੀ ਦਿੱਲੀ 'ਚ ਦਾਖਲ ਹੋਏ

2 ਕਥਿਤ ਅੱਤਵਾਦੀ ਦਿੱਲੀ 'ਚ ਦਾਖਲ ਹੋਏ

ਨਵੀਂ ਦਿੱਲੀ—

ਦੇਸ਼ ਨੂੰ ਦਹਿਲਾਉਣ ਦੀ ਸਾਜ਼ਿਸ਼ 'ਚ ਕੁਝ ਅੱਤਵਾਦੀ ਭਾਰਤ 'ਚ ਦਾਖਲ ਹੋਏ ਹਨ। ਪਿਛਲੇ ਦਿਨੀਂ ਅੰਮ੍ਰਿਤਸਰ 'ਚ ਹੋਏ ਅੱਤਵਾਦੀ ਹਮਲੇ ਨਾਲ ਪੂਰੇ ਦੇਸ਼ 'ਚ ਦਹਿਸ਼ਤ ਦਾ ਮਾਹੌਲ ਹੈ। ਉਧਰ 2 ਕਥਿਤ ਅੱਤਵਾਦੀ ਦਿੱਲੀ 'ਚ ਦਾਖਲ ਹੋਏ ਹਨ। ਪੁਲਸ ਨੇ ਇਨ੍ਹਾਂ ਦੇ ਪੋਸਟਰ ਜਾਰੀ ਕੀਤੇ ਹਨ। ਅੱਤਵਾਦੀਆਂ ਦੇ ਪੋਸਟਰ ਰਾਜਧਾਨੀ ਦੇ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਭੀੜ ਵਾਲੇ ਸਥਾਨਾਂ 'ਤੇ ਲਾਏ ਗਏ ਹਨ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਦਾੜ੍ਹੀ ਵਾਲੇ ਦੋਵੇਂ ਨੌਜਵਾਨ ਦਿੱਲੀ ਵੱਲ ਆਏ ਹਨ। ਇਸ ਲਈ ਦਿੱਲੀ ਹੀ ਨਹੀਂ, ਸਾਰੇ ਆਸ-ਪਾਸ ਦੇ ਸੂਬਿਆਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਕੌਣ ਹਨ? ਇਸ ਦੀ ਜਾਣਕਾਰੀ ਪੁਲਸ ਦੇ ਕੋਲ ਨਹੀਂ ਹੈ।
ਦਿੱਲੀ ਪੁਲਸ ਨੇ ਆਮ ਲੋਕਾਂ ਨੂੰ ਦੋਵਾਂ ਸ਼ੱਕੀ ਨੌਜਵਾਨਾਂ ਬਾਰੇ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਫੋਟੋ 'ਚ ਦੋਵੇਂ ਕਥਿਤ ਅੱਤਵਾਦੀ ਉਰਦੂ 'ਚ ਲਿਖੇ ਇਕ ਮਾਇਲ ਸਟੋਨ ਦੇ ਨਾਲ ਖੜ੍ਹੇ ਹਨ, ਜਿਸ 'ਤੇ ਫਿਰੋਜ਼ਪੁਰ 9 ਕਿ. ਮੀ. ਅਤੇ ਦਿੱਲੀ 360 ਕਿ. ਮੀ. ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

© 2016 News Track Live - ALL RIGHTS RESERVED