ਕਦੇ ਵੀ ਮੁਸਲਿਮ ਲੋਕਾਂ ਨੂੰ ਉੱਪਰ ਨਹੀਂ ਉੱਠਣ ਦਿੱਤਾ

ਕਦੇ ਵੀ ਮੁਸਲਿਮ ਲੋਕਾਂ ਨੂੰ ਉੱਪਰ ਨਹੀਂ ਉੱਠਣ ਦਿੱਤਾ

ਨਵੀਂ ਦਿੱਲੀ—

ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਮੁਸਲਿਮ ਲੋਕਾਂ ਨੂੰ ਉੱਪਰ ਨਹੀਂ ਉੱਠਣ ਦਿੱਤਾ। ਕਾਂਗਰਸ ਨੇ ਹਮੇਸ਼ਾ ਕਮਜ਼ੋਰ ਵਰਗ ਨੂੰ ਨਿਸ਼ਾਨੇ 'ਤੇ ਰੱਖਿਆ ਹੈ। ਓਵੈਸੀ ਨੇ ਕਿਹਾ ਕਿ ਕਾਂਗਰਸ ਨੇ ਮੁਸਲਮਾਨਾਂ ਨੂੰ ਕਟੋਰਾ ਫੜ੍ਹਾ ਦਿੱਤਾ ਹੈ।
ਓਵੈਸੀ ਨੇ ਕਾਂਗਰਸ ਨੇ ਹਮਲਾ ਉਸ ਸਮੇਂ ਕੀਤਾ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਅੱਜ ਤੇਲੰਗਾਨਾ 'ਚ ਵਿਧਾਨ ਸਭਾ ਚੋਣ ਦੀ ਰੈਲੀ ਕਰਨ ਵਾਲੇ ਹਨ। ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਨੇ ਕਦੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਥੇ ਤਕ ਕਿ ਕਮਜ਼ੋਰ ਵਰਗ ਲਈ ਵੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ ਜਨਤਕ ਤੌਰ 'ਤੇ ਮੰਨਿਆ ਕਿ ਉਹ ਹਿੰਦੂ ਹੈ। ਕਾਂਗਰਸ ਦੀਆਂ ਇਹੀ ਚੀਜ਼ਾਂ ਵਿਰੋਧ ਪੈਦਾ ਕਰਦੀ ਹੈ।
ਓਵੈਸੀ ਨੇ ਸਿਰਫ ਕਾਂਗਰਸ 'ਤੇ ਹੀ ਨਹੀਂ ਭਾਜਪਾ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਉਹ ਲਗਾਤਾਰ ਸੰਵਿਧਾਨ ਖਿਲਾਫ ਕੰਮ ਕਰ ਰਹੀ ਹੈ। ਦੇਸ਼ 'ਚ ਇਸ ਦਾ ਗਲਤ ਸੰਦੇਸ਼ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸੱਤਾਧਾਰੀ ਦਲ ਨੂੰ ਸੰਵਿਧਾਨ ਖਿਲਾਫ ਕੁਝ ਵੀ ਨਹੀਂ ਕਰਨਾ ਚਾਹੀਦਾ ਹੈ। ਜੰਮੂ-ਕਸ਼ਮੀਰ ਦੇ ਰਾਜਨੀਤਕ ਹਾਲਾਤ 'ਤੇ ਬੋਲਦੇ ਹੋਏ ਓਵੈਸੀ ਨੇ ਕਿਹਾ ਕਿ ਸੂਬੇ ਦੀ ਸਥਿਤੀ ਭਾਜਪਾ-ਪੀ.ਡੀ.ਪੀ. ਗਠਜੋੜ ਕਾਰਨ ਖਰਾਬ ਹੋਈ ਹੈ। ਖੇਤਰ 'ਚ ਇੰਟਰਨੈੱਟ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਨੌਜਵਾਨ ਬੰਦੂਕ ਚੁੱਕ ਰਹੇ ਹਨ।
ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕੀਤੇ ਜਾਣ 'ਤੇ ਓਵੈਸੀ ਨੇ ਕਿਹਾ ਕਿ ਰਾਜਪਾਲ ਨੂੰ ਪਹਿਲਾਂ ਹੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ ਕਿਹਾ ਜਾਣਾ ਚਾਹੀਦਾ ਸੀ ਪਰ ਹੁਣ ਜਦੋਂ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ ਤਾਂ ਚੋਣ ਜਲਦ ਕਰਵਾਉਣੀ ਚਾਹੀਦੀ ਹੈ।

© 2016 News Track Live - ALL RIGHTS RESERVED