ਕੇਲੇ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਜਾਣਕਾਰੀ

ਕੇਲੇ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਜਾਣਕਾਰੀ

ਨਵੀਂ ਦਿੱਲੀ—

ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਕੇਲਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ ਪਰ ਸ਼ਾਇਦ ਹੀ ਕਿਸੇ ਨੂੰ ਕੇਲੇ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਜਾਣਕਾਰੀ ਹੋਵੇਗੀ। ਸਹੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਸਾਰੇ ਕੇਲਾ ਖਾਣ ਤੋਂ ਬਾਅਦ ਉਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਕੇਲਾ ਇਕ ਅਜਿਹਾ ਫਲ ਹੈ ਜੋ ਵਿਟਾਮਿਨ, ਮਿਨਰਲਸ, ਪ੍ਰੋਟੀਨ, ਐਂਟੀ-ਫੰਗਲ, ਫਾਈਬਰ ਆਦਿ ਦਾ ਸਭ ਤੋਂ ਚੰਗਾ ਸਰੋਤ ਹੁੰਦਾ ਹੈ। ਭਾਰ ਵਧਾਉਣ ਤੋਂ ਲੈ ਕੇ ਭਾਰ ਘਟਾਉਣ ਤਕ ਲਈ ਕੇਲੇ ਦੇ ਨੁਸਖਿਆਂ ਨੂੰ ਅਜ਼ਮਾਇਆ ਜਾਂਦਾ ਹੈ ਪਰ ਕੇਲੇ ਦਾ ਛਿਲਕਾ ਵੀ ਸਿਹਤ ਲਈ ਓਨ੍ਹਾ ਹੀ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਇਸ ਦੇ ਅੰਦਰ ਦਾ ਫਲ। 
 1. ਕੇਲੇ ਦਾ ਛਿਲਕਾ ਸਾਡੇ ਮੂਡ ਨੂੰ ਚੰਗਾ ਰੱਖਣ 'ਚ ਮਦਦ ਕਰਦਾ ਹੈ ਕਿਉਂਕਿ ਕੇਲੇ ਦੇ ਛਿਲਕੇ 'ਚ ਸੈਰੋਟੋਨਿਨ ਹਾਰਮੋਨਜ਼ ਹੁੰਦੇ ਹਨ ਜੋ ਸਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ। 
2. ਕੇਲੇ ਦੇ ਛਿਲਕੇ 'ਚ ਟ੍ਰਿਪਟੋਫੇਨ ਨਾਂ ਦਾ ਇਕ ਕੈਮੀਕਲ ਹੁੰਦਾ ਹੈ ਜੋ ਇਕ ਚੰਗੀ ਅਤੇ ਸਕੂਨ ਦੀ ਨੀਂਦ ਲਿਆਉਣ 'ਚ ਮਦਦ ਕਰਦਾ ਹੈ।
3. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੇਲੇ ਦੇ ਛਿਲਕਿਆਂ 'ਚ ਕੇਲੇ ਤੋਂ ਜ਼ਿਆਦਾ ਫਾਈਬਰ ਮੌਜੂਦ ਹੁੰਦਾ ਹੈ ਇਸ 'ਚ 2 ਤਰ੍ਹਾਂ ਦੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ 'ਚੋਂ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ। 
4. ਕੇਲੇ ਦੇ ਛਿਲਕਿਆਂ 'ਚ ਲਿਊਟਿਨ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ। 
5. ਕੇਲੇ ਦਾ ਛਿਲਕਾ ਸਰੀਰ 'ਚ ਲਾਲ ਖੂਨ ਕੋਸ਼ਿਕਾਵਾਂ ਨੂੰ ਟੁੱਟਣ ਤੋਂ ਰੋਕਦਾ ਹੈ ਪਰ ਇਸ 'ਚ ਪੀਲੇ ਛਿਲਕਿਆਂ ਦੇ ਮੁਕਾਬਲੇ ਕੱਚੇ ਹਰੇ ਕੇਲੇ ਦਾ ਛਿਲਕਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
6. ਕੇਲੇ ਦੇ ਛਿਲਕੇ 'ਚ ਫਾਈਬਰ ਹੋਣ ਕਾਰਨ ਇਹ ਮੋਟਾਪੇ ਨੂੰ ਵੀ ਘੱਟ ਕਰਦਾ ਹੈ।
7. ਕੇਲੇ ਦਾ ਛਿਲਕਾ ਖੂਨ ਸਾਫ ਕਰਨ 'ਚ ਵੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਸਗੋਂ ਇਹ ਕਬਜ਼ ਦੀ ਬੀਮਾਰੀ ਨੂੰ ਦੂਰ ਕਰਨ ਦੇ ਨਾਲ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।

 

© 2016 News Track Live - ALL RIGHTS RESERVED