ਚਾਂਦੀ ਨੂੰ ਘਰ ਲੈ ਕੇ ਆਉਣਾ ਬੇਹੱਦ ਸ਼ੁਭ

ਚਾਂਦੀ ਨੂੰ ਘਰ ਲੈ ਕੇ ਆਉਣਾ ਬੇਹੱਦ ਸ਼ੁਭ

ਜਲੰਧਰ— 

ਅੱਜ  ਧਨਤੇਰਸ ਦੇ ਦਿਨ ਧਨ ਅਤੇ ਹੋਰ ਵੀ ਘਰ ਦੀਆਂ ਚੀਜ਼ਾਂ ਖਰੀਦਣ ਨਾਲ ਉਸ 'ਚ 13 ਗੁਣਾ ਵਾਧਾ ਹੁੰਦਾ ਹੈ ਅਤੇ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਜੇਕਰ ਇਸ ਦਿਨ ਖਰੀਦਦਾਰੀ ਕੀਤੀ ਜਾਵੇ ਤਾਂ ਘਰ 'ਚ ਖੁਸ਼ੀਆਂ ਆਉਂਦੀਆਂ ਹਨ। ਧਨਤੇਰਸ 'ਤੇ ਲੋਕਾਂ ਵੱਲੋਂ ਭਾਂਡੇ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਲੋਕ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਲਈ ਨਿਕਲਦੇ ਹਨ। ਇਸ ਨਾਲ ਘਰ 'ਚ ਬਰਕਤ ਆਉਂਦੀ ਹੈ।
ਇਸ ਦਿਨ ਭਾਂਡੇ ਖਰੀਦਣਾ ਸ਼ੁੱਭ ਕਿਉਂ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਕਿਹਾ ਜਾਂਦਾ ਹੈ ਕਿ ਧਨਵੰਤਰੀ ਜਦੋਂ ਸਮੁੰਦਰ 'ਚੋਂ ਪ੍ਰਗਟ ਹੋਏ ਸੀ ਤਾਂ ਉਨਾਂ ਦੇ ਹੱਥਾਂ 'ਚ ਅੰਮ੍ਰਿਤ ਕਲਸ਼ ਸੀ। ਉਸੇ ਰੀਤ ਤੋਂ ਇਸ ਮਾਨਤਾ ਨੂੰ ਮੁੱਖ ਰੱਖਦੇ ਹੋਏ ਧਨਤੇਰਸ ਵਾਲੇ ਦਿਨ ਭਾਂਡੇ ਖਰੀਦਣ ਦੀ ਪਰੰਪਰਾ ਮੰਨੀ ਜਾਂਦੀ ਹੈ। ਲੋਕ ਇਸ ਤਿਉਹਾਰ 'ਤੇ ਭਾਂਡਿਆਂ ਦੇ ਨਾਲ-ਨਾਲ ਸੋਨਾ-ਚਾਂਦੀ ਖਰੀਦਣਾ ਵੀ ਸ਼ੁੱਭ ਮੰਨਦੇ ਹਨ। ਚਾਂਦੀ ਨੂੰ ਘਰ ਲੈ ਕੇ ਆਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਲਕਸ਼ਮੀ ਜੀ ਤੇ ਗਣੇਸ਼ ਦੀ ਚਾਂਦੀ ਦੀ ਮੂਰਤੀ ਨੂੰ ਘਰ ਲਿਆਉਣਾ ਸਫਲਤਾ ਦਾ ਰਾਹ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਅੱਜ ਦੇ ਦਿਨ ਖਾਸ ਵਿਧੀ ਅਤੇ ਮਹੂਰਤ 'ਚ ਲੋਕ ਧਨਤੇਰਸ ਦੀ ਪੂਜਾ ਵੀ ਕਰਦੇ ਹਨ।

© 2016 News Track Live - ALL RIGHTS RESERVED