ਚਲ ਰਹੀ ਸੀ ਅੰਤਿਮ ਸਸਕਾਰ ਦੀ ਤਿਆਰੀ, ਜਿੰਦਾ ਹੋ ਗਈ ਬੀਰੋ ਦੇਵੀ

Sep 29 2018 03:51 PM
ਚਲ ਰਹੀ ਸੀ ਅੰਤਿਮ ਸਸਕਾਰ ਦੀ ਤਿਆਰੀ, ਜਿੰਦਾ ਹੋ ਗਈ ਬੀਰੋ ਦੇਵੀ


ਗੁਰਦਾਸਪੁਰ
ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਿਚ 45 ਸਾਲਾ ਬੀਰੋ ਦੇਵੀ ਦੇ ਅੰਤਿਮ ਸਸਕਾਰ ਦੀ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਬੀਰੋ ਦੇਵੀ ਉਠ ਕੇ ਬੈਠ ਗਈ। ਉਸ ਨੇ ਕਿਹਾ-'ਮੈਂ ਸਵਰਗ ਘੁੰਮ ਕੇ ਆ ਗਈ ਹਾਂ, ਮੈਨੂੰ ਗਲਤੀ ਨਾਲ ਲੈ ਗਏ ਸੀ, ਪਰ ਜਾਣਾ ਸੀ ਗੁਆਂਢ ਦੀ ਔਰਤ ਨੂੰ।' ਬਾਅਦ ਵਿਚ ਪਤਾ ਲੱਗਾ ਕਿ ਦੂਜੇ ਮੁਹੱਲੇ ਵਿਚ ਸੱਚੀ ਵਿਚ ਮੌਤ ਹੋਈ ਹੈ। ਡਾਕਟਰ ਵਲੋਂ ਮ੍ਰਿਤਕ ਐਲਾਨ ਕਰਨ ਦੇ 8 ਘੰਟੇ ਬਾਅਦ ਇਸ ਤਰ•ਾਂ ਔਰਤ ਦਾ 'ਜਿੰਦਾ' ਹੋਣਾ ਕੋਈ ਚਮਤਕਾਰ ਮੰਨ ਰਿਹਾ ਹੈ ਅਤੇ ਕੋਈ ਡਾਕਟਰ ਦੀ ਲਾਪ੍ਰਵਾਹੀ।
ਦਰਅਸਲ ਸ਼ੂਗਰ ਨਾਲ ਪੀੜਤ ਬੀਰੋ ਦੇਵੀ ਦਾ ਸੋਮਵਾਰ ਦੇਰ ਰਾਤ ਨੂੰ ਅਚਾਨਕ ਸਾਹ ਰੁੱਕ ਗਿਆ। ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਗਏ, ਜਿੱਥੇ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਨੇ ਉਨ•ਾਂ ਨੂੰ ਕਹਿ ਦਿੱਤਾ, 'ਸ਼ੀ ਇਜ਼ ਨੋ ਮੋਰ ਇਨ•ਾਂ ਨੂੰ ਵਾਪਸ ਲੈ ਜਾਓ।' ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬੀਰੋ ਦੇਵੀ ਨੂੰ ਘਰ ਲੈ ਆਏ ਅਤੇ ਮੰਗਲਵਾਰ ਸਵੇਰ ਨੂੰ ਅੰਤਿਮ ਸਸਕਾਰ ਦੀਆਂ ਤਿਆਰੀਆਂ ਵਿਚ ਲੱਗ ਗਏ। 8 ਘੰਟੇ ਤੱਕ ਇਹ ਸਭ ਚਲਦਾ ਰਿਹਾ। ਇਸ ਦੌਰਾਨ ਇਕ ਰਿਸ਼ਤੇਦਾਰ ਨੇ ਰੌਂਦੇ ਹੋਏ ਜਿਵੇਂ ਹੀ ਆਪਣੇ ਦੋਵੇਂ ਹੱਥ ਬੀਰੋ ਦੀ ਛਾਤੀ 'ਤੇ ਮਾਰੇ ਤਾਂ ਉਹ ਇਕਦਮ ਸਾਹ ਲੈਣ ਲੱਗ ਪਈ ਅਤੇ ਉਠ ਕੇ ਬੈਠ ਗਈ। ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਬੀਰੋ ਦੇਵੀ ਨੂੰ ਦੁਬਾਰਾ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ੋ

© 2016 News Track Live - ALL RIGHTS RESERVED