ਦੇਸ਼ ਵਿੱਚ ਔਰਤਾਂ ਦੇ ਅਨੁਪਾਤ ਵਿੱਚ ਪੁਰਸ਼ਾ ਦੇ ਮੁਕਾਬਲੇ ਆਈ ਕਮੀ

Oct 11 2018 03:15 PM
ਦੇਸ਼ ਵਿੱਚ ਔਰਤਾਂ ਦੇ ਅਨੁਪਾਤ ਵਿੱਚ ਪੁਰਸ਼ਾ ਦੇ ਮੁਕਾਬਲੇ ਆਈ ਕਮੀ


ਪਠਾਨਕੋਟ
ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਬੇਟੀ ਬਚਾਓ, ਬੇਟੀ ਪੜ•ਾਓ ਦੇ ਨਾਲ-ਨਾਲ ਇਸਤਰੀ ਅਨੁਪਾਤ ਨੂੰ ਬਚਾਉਣ ਲਈ 10 ਦੇ ਕਰੀਬ ਯੋਜਨਾਵਾਂ ਦੇ ਬਾਵਜੂਦ ਦੇਸ਼ ਭਰ 'ਚ ਪੁਰਸ਼ਾਂ ਦੀ ਬਜਾਏ ਔਰਤਾਂ ਦਾ ਅਨੁਪਾਤ ਘੱਟਦਾ ਜਾ ਰਿਹਾ ਹੈ। ਇਸ ਵਿਚ ਜੇਕਰ ਪਿਛਲੇ 7 ਸਾਲਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਔਰਤਾਂ ਦੇ ਅਨੁਪਾਤ 'ਚ ਆਬਾਦੀ ਦੀ ਤੁਲਨਾ ਵਿਚ 0.1 ਫ਼ੀਸਦੀ ਦਾ ਅੰਤਰ ਤੇ ਵਰਤਮਾਨ ਆਬਾਦੀ ਮੁਤਾਬਕ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਦਾ ਅਨੁਪਾਤ ਸਾਢੇ 13 ਲੱਖ ਦੇ ਕਰੀਬ ਅੰਤਰ ਨੂੰ ਵਧਾ ਦਿੰਦਾ ਹੈ। ਇਹੀ ਕਾਰਨ ਹੈ ਕਿ ਪ੍ਰਬੰਧਕੀ ਸ਼ਕਤੀਆਂ ਅਤੇ ਰਾਜਨੀਤਕ ਤੰਤਰ ਦਾ ਔਰਤਾਂ ਦੀ ਸੁਰੱਖਿਆ ਲਈ ਕੋਸ਼ਿਸ਼ ਕਰਨ ਦੇ ਬਾਵਜੂਦ ਔਰਤਾਂ ਵੱਲੋਂ ਕੁਕਰਮ ਦੇ ਮਾਮਲਿਆਂ 'ਚ ਵੀ ਭਾਰੀ ਵਾਧਾ ਹੋਇਆ ਹੈ। ਔਰਤਾਂ ਦੇ ਮਾਮਲੇ 'ਚ ਅਦਾਲਤਾਂ ਵੱਲੋਂ ਕਾਨੂੰਨ ਸਖ਼ਤ ਕੀਤੇ ਜਾਣ, ਇਥੋਂ ਤੱਕ ਕਿ ਫ਼ਾਂਸੀ ਦੀ ਸਜ਼ਾ ਦੀ ਵਿਵਸਥਾ ਰੱਖਣ ਦੇ ਬਾਵਜੂਦ ਰੇਪ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ।  
ਪਿਛਲੇ 8 ਸਾਲਾਂ 'ਚ ਵਧੇ ਰੇਪ ਦੇ ਮਾਮਲੇ
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2010 'ਚ ਰੇਪ ਦੇ ਪੂਰੇ ਦੇਸ਼ ਵਿਚ 22 ਹਜ਼ਾਰ 172 ਦਰਜ ਕੀਤੇ ਗਏ, 2011 'ਚ 24 ਹਜ਼ਾਰ 206, 2012 'ਚ 24 ਹਜ਼ਾਰ 923, 2015 'ਚ ਰੇਪ ਦੇ ਮਾਮਲੇ 34 ਹਜ਼ਾਰ 657, 2016 'ਚ 36 ਹਜ਼ਾਰ 859 ਮਾਮਲੇ ਦਰਜ ਹੋਏ। ਹਾਲਾਂਕਿ ਸਾਲ 2017 ਵਿਚ ਇਸ ਦੀ ਕੋਈ ਸੰਖਿਆ ਸਰਕਾਰ ਨੇ ਪੇਸ਼ ਨਹੀਂ ਕੀਤੀ ਪਰ ਮੌਜੂਦਾ ਸਮੇਂ ਵਿਚ 2018  ਦੇ ਜੂਨ ਤੋਂ ਬਾਅਦ ਮਿਲੇ ਤਾਜ਼ਾ ਅੰਕੜਿਆਂ ਵਿਚ 106 ਰੇਪ ਦੇ ਔਸਤ ਮਾਮਲੇ ਬੀਤੇ ਸਾਲ ਤੋਂ ਪ੍ਰਤੀ ਦਿਨ ਆ ਰਹੇ ਹਨ। ਇਸ ਲਿਹਾਜ਼ ਨਾਲ ਵਰਤਮਾਨ ਸਮੇਂ ਵਿਚ ਦੇਸ਼ ਭਰ 'ਚ ਸਾਲਾਨਾ ਔਸਤ ਮੁਤਾਬਕ 38 ਹਜ਼ਾਰ 690 ਮਾਮਲੇ ਸਾਹਮਣੇ ਆਏ ਹਨ।  ਕੁਲ ਮਿਲਾ ਕੇ ਪਿਛਲੇ 7 ਸਾਲਾਂ ਵਿਚ ਰੇਪ ਦੇ ਮਾਮਲੇ 75 ਫ਼ੀਸਦੀ ਵੱਧ ਗਏ ਹਨ।  
ਸਾਲ 2011 ਵਿਚ ਕੇਂਦਰ ਸਰਕਾਰ ਵੱਲੋਂ ਕਾਰਵਾਈ ਗਈ ਜਨਗਣਨਾ ਮੁਤਾਬਕ ਦੇਸ਼ ਦੀ ਜਨਤਾ 121 ਕਰੋੜ 19 ਲੱਖ ਸੀ। ਇਸ ਵਿਚ ਪੁਰਸ਼ਾਂ ਦੀ ਆਬਾਦੀ 51.5 ਫ਼ੀਸਦੀ ਸੀ, ਜਦੋਂ ਕਿ ਔਰਤਾਂ 48.5 ਦਾ ਅਨੁਪਾਤ 'ਤੇ ਸੀ, ਉਥੇ ਹੀ ਨਵੇਂ ਘਟਨਾਚੱਕਰ ਵਿਚ 6 ਅਕਤੂਬਰ 2018 ਨੂੰ 4 ਦਿਨ ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਵਿਅਕਤੀ ਗਿਣਤੀ 136 ਕਰੋੜ 60 ਲੱਖ 24 ਹਜ਼ਾਰ 361 ਦੱਸੀ ਜਾ ਰਹੀ ਹੈ। ਇਸ ਵਿਚ ਪੁਰਸ਼ਾਂ ਦੀ ਗਿਣਤੀ 70 ਕਰੋੜ 53 ਲੱਖ 14 ਹਜ਼ਾਰ 444 (51.6 ਫ਼ੀਸਦੀ),  ਉਥੇ ਹੀ ਔਰਤਾਂ ਦੀ ਗਿਣਤੀ 66 ਕਰੋੜ 7 ਲੱਖ 9 ਹਜ਼ਾਰ 917 (48.4 ਫ਼ੀਸਦੀ) ਹੈ। ਪਿਛਲੇ 7 ਸਾਲਾਂ ਵਿਚ ਔਰਤਾਂ ਦੇ ਅਨੁਪਾਤ ਵਿਚ 0.1 ਦੀ ਕਮੀ ਆ ਜਾਣ ਨਾਲ 13 ਲੱਖ 66 ਹਜ਼ਾਰ ਦਾ ਫਰਕ ਔਰਤਾਂ ਦੀ ਗਿਣਤੀ ਵੱਲ ਕਮੀ ਲਿਆ ਰਿਹਾ ਹੈ ਅਤੇ ਕੁਕਰਮ ਦੇ ਮਾਮਲਿਆਂ ਦਾ ਤਾਂ ਇਹ ਹਾਲ ਹੈ ਕਿ ਇਕੱਲੇ ਪੰਜਾਬ  ਦੇ ਲੁਧਿਆਣਾ 'ਚ ਹੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ 83 ਫ਼ੀਸਦੀ ਕੁਕਰਮ  ਦੇ ਮਾਮਲੇ ਵੱਧ ਚੁੱਕੇ ਹਨ, ਜਦੋਂ ਕਿ ਪੰਜਾਬ ਸਰਕਾਰ ਕੋਲ ਕੁਕਰਮ  ਦੇ ਮਾਮਲਿਆਂ ਦਾ ਸਿੱਧੇ ਤੌਰ 'ਤੇ ਕੋਈ ਰਿਕਾਰਡ ਨਹੀਂ ਹੈ ਪਰ ਦੇਸ਼ ਦੇ ਅੰਕੜਿਆਂ ਨੇ ਪੰਜਾਬ ਦੀ ਵੀ ਪੋਲ ਖੋਲ• ਦਿੱਤੀ ਹੈ। ਉਥੇ ਹੀ ਦਿੱਲੀ ਜਿਹੇ ਪੜ•ੇ-ਲਿਖੇ ਖੇਤਰਾਂ 'ਚ 2011 ਦੇ ਮੁਤਾਬਕ 2016 ਵਿਚ ਰੇਪ ਦੇ ਮਾਮਲਿਆਂ ਦੀ ਗਿਣਤੀ 277 ਫ਼ੀਸਦੀ ਵੱਧ ਗਈ ਹੈ।

© 2016 News Track Live - ALL RIGHTS RESERVED