ਮਾਨਯੋਗ ਰਾਸ਼ਟਰਪਤੀ ਪਠਾਨਕੋਟ ਵਿਖੇ ਪਹੁੰਚੇ।

Oct 29 2018 03:46 PM
ਮਾਨਯੋਗ ਰਾਸ਼ਟਰਪਤੀ ਪਠਾਨਕੋਟ ਵਿਖੇ ਪਹੁੰਚੇ।


ਪਠਾਨਕੋਟ
ਸ੍ਰੀ ਰਾਮ ਨਾਥ ਕੋਵਿੰਦ ਮਾਨਯੋਗ ਰਾਸ਼ਟਰਪਤੀ ਭਾਰਤ ਅਤੇ ਉਨ•ਾਂ ਦੀ ਧਰਮਪਤਨੀ  ਸ੍ਰੀਮਤੀ ਸਵਿਤਾ ਕੋਵਿੰਦ ਜੀ ਪਠਾਨਕੋਟ ਵਿਖੇ ਪਹੁੰਚੇ। ਉਹ ਕਾਂਗੜਾਂ (ਹਿਮਾਚਲ ਪ੍ਰਦੇਸ਼) ਵਿਖੇ ਸਥਿਤ ਟਾਂਡਾ ਮੈਡੀਕਲ ਕਾਲਜ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਮਾਨਯੋਗ ਰਾਸ਼ਟਰਪਤੀ ਜੀ ਕਾਂਗੜਾਂ ਤੋਂ ਸ਼ਿਮਲਾ ਲਈ ਰਵਾਨਾ ਹੋਣਗੇ।  ਉਹ 29 ਅਕਤੂਬਰ 2018 ਦਿਨ ਸੋਮਵਾਰ ਨੂੰ ਸਵੇਰੇ ਕਰੀਬ 9.40 ਵਜੇ ਏਅਰ ਫੋਰਸ ਸਟੇਸ਼ਨ ਪਠਾਨਕੋਟ ਵਿਖੇ ਵਿਸ਼ੇਸ਼ ਹਵਾਈਜਹਾਜ ਰਾਹੀਂ ਪਹੁੰਚੇ। ਏਅਰ ਫੋਰਸ ਸਟੇਸ਼ਨ ਪਠਾਨਕੋਟ ਤੇ ਏਅਰਫੋਰਸ ਸਟੇਸ਼ਨ ਕਮਾਂਡਰ, ਬਿਗ੍ਰੇਡੀਅਰ ਸਬ ਏਰੀਆ ਕਮਾਂਡਰ ਪਠਾਨਕੋਟ, ਪੰਜਾਬ ਸਰਕਾਰ ਵੱਲੋਂ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਮੰਤਰੀ ਜੇਲਾਂ ਅਤੇ ਕੋਆਪ੍ਰੋਟਿਵ ਪੰਜਾਬ, ਸ੍ਰੀ ਬੀ. ਪੁਰੂਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ, ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ,  ਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਮਾਨਯੋਗ ਰਾਸ਼ਟਰਪਤੀ ਜੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਾਨਯੋਗ ਰਾਸ਼ਟਰਪਤੀ ਜੀ ਕਾਂਗੜਾਂ ਸਮਾਰੋਹ ਲਈ ਚੋਪਰ ਰਾਹੀਂ ਰਵਾਨਾਂ ਹੋ ਗਏ।

© 2016 News Track Live - ALL RIGHTS RESERVED