ਕਾਰਡ ਪੁਰਾਣਾ ਹੈ ਤੇ 31 ਦਸੰਬਰ ਤੋਂ ਪਹਿਲਾਂ ਉਸ ਨੂੰ ਬਦਲਾਉਣ ਦੀ ਲੋੜ

Nov 28 2018 03:03 PM
ਕਾਰਡ ਪੁਰਾਣਾ ਹੈ ਤੇ 31 ਦਸੰਬਰ ਤੋਂ ਪਹਿਲਾਂ ਉਸ ਨੂੰ ਬਦਲਾਉਣ ਦੀ ਲੋੜ

ਚੰਡੀਗੜ੍ਹ:

ਪਹਿਲੀ ਜਨਵਰੀ ਤੋਂ ਤੁਹਾਡਾ ਡੈਬਿਡ ਜਾਂ ਕ੍ਰੈਡਿਟ ਕਾਰਡ ਬੰਦ ਹੋ ਸਕਦਾ ਹੈ। ਦਰਅਸਲ 2015 ਵਿੱਚ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਪੁਰਾਣੇ ਮੈਗਨੈਟਿਕ ਸਟਰਾਈਪ ਕਾਰਡ ਬਦਲਣ ਦਾ ਨਿਰਦੇਸ਼ ਦਿੱਤਾ ਸੀ। ਇਨ੍ਹਾਂ ਕਾਰਡਾਂ ’ਤੇ ਸਕਿਉਰਟੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਮੈਗਨੈਟਿਕ ਸਟਰਾਈਪ ਕਾਰਡਾਂ ਨੂੰ EMV ਕਾਰਡਾਂ ਨਾਲ ਬਦਲਣ ਲਈ ਕਿਹਾ ਗਿਆ ਹੈ।
EMV ਕਾਰਡ ਸਮਾਰਟ ਪੇਮੈਂਟ ਕਾਰਡ ਹੁੰਦੇ ਹਨ ਜਿਨ੍ਹਾਂ ਵਿੱਚ ਮੈਗਨੈਟਿਕ ਸਟਰਾਈਪ ਦੀ ਥਾਂ ਇੰਟੀਗ੍ਰੇਟਿਡ ਸਰਕਟ ਵਿੱਚ ਡੇਟਾ ਸਟੋਰ ਕੀਤਾ ਜਾਂਦਾ ਹੈ। ਇਨ੍ਹਾਂ ਕਾਰਡਾਂ ਨੂੰ ਚਿਪ ਕਾਰਡ ਤੇ ਆਈਸੀ ਕਾਰਡ ਵੀ ਕਿਹਾ ਜਾਂਦਾ ਹੈ। ਜਿੰਨੀ ਵਾਰ ਇਸ ਕਾਰਡ ਨੂੰ ਸਟਰਾਈਪ ਕੀਤਾ ਜਾਏਗਾ, ਓਨੀ ਵਾਰ ਇਹ ਤੁਹਾਡਾ ਡਾਇਨਾਮਿਕ ਡੇਟਾ ਦੱਸੇਗਾ। ਇਸ ਕਾਰਡ ਨੂੰ ਡੁਪਲੀਕੇਟ ਜਾਂ ਕਾਪੀ ਨਹੀਂ ਕੀਤਾ ਜਾ ਸਕਦਾ।
EMV ਕਾਰਡ ਵਿੱਚ ਡੇਟਾ ਸੁਰੱਖਿਅਤ ਰਹੇਗਾ ਇਸ ਲਈ ਕੋਈ ਵੀ ਇਸ ਕਾਡਰ ਦੀ ਸੁਰੱਖਿਆ ਨੂੰ ਸੰਨ੍ਹ ਨਹੀਂ ਲਾ ਸਕੇਗਾ। ਕਿਹਾ ਜਾ ਰਿਹਾ ਹੈ ਕਿ ਇਸ ਕਾਰਡ ਦਾ ਸਭ ਤੋਂ ਵੱਧ ਫਾਇਦਾ ਲੋਕਾਂ ਨੂੰ ਮਿਲੇਗਾ ਕਿਉਂਕਿ ਕਾਰਡ ਬਣਾਉਣ ਵਾਲਿਆਂ ਯੂਜ਼ਰ ਦੀ ਸਕਿਉਰਟੀ ਨੂੰ ਪਹਿਲ ਦਿੱਤੀ ਹੈ।
ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਕਾਰਡ ਬੰਦ ਹੋਏਗਾ ਜਾਂ ਨਹੀਂ ਤਾਂ ਸਭ ਤੋਂ ਪਹਿਲਾਂ ਆਪਣੇ ਕਾਰਡ ਦੀ ਚਿਪ ਚੈੱਕ ਕਰੋ। ਇਸ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਫਰੰਟ ਵਿੱਚ ਲੱਗੀ ਚਿਪ ਚੈੱਕ ਕਰੋ। ਜੇ ਉੱਥੇ ਸਿੰਮ ਕਾਰਡ ਵਰਗੀ ਕੋਈ ਚੀਜ਼ ਲੱਗੀ ਹੈ ਤਾਂ ਤੁਹਾਡਾ ਕਾਰਡ ਬਲਾਕ ਨਹੀਂ ਹੋਏਗਾ। ਜੇ ਉੱਥੇ ਸਿੰਮ ਵਰਗੀ ਕੋਈ ਸ਼ੈਅ ਨਾ ਹੋਈ ਤਾਂ ਇਸ ਦਾ ਮਤਲਬ ਕਿ ਤੁਹਾਡਾ ਕਾਰਡ ਪੁਰਾਣਾ ਹੈ ਤੇ 31 ਦਸੰਬਰ ਤੋਂ ਪਹਿਲਾਂ ਉਸ ਨੂੰ ਬਦਲਾਉਣ ਦੀ ਲੋੜ ਹੈ।

ਮੁੱਖ ਖ਼ਬਰਾਂ