ਤੁਲਸੀ ਗੱਬਾਰਡ 2020 'ਚ ਰਾਸ਼ਟਰਪਤੀ ਚੋਣਾਂ ਲੜਨ 'ਤੇ ਵਿਚਾਰ ਕਰ ਰਹੀ

Nov 13 2018 03:42 PM
ਤੁਲਸੀ ਗੱਬਾਰਡ 2020 'ਚ ਰਾਸ਼ਟਰਪਤੀ ਚੋਣਾਂ ਲੜਨ 'ਤੇ ਵਿਚਾਰ ਕਰ ਰਹੀ

ਵਾਸ਼ਿੰਗਟਨ —

ਅਮਰੀਕੀ ਕਾਂਗਰਸ 'ਚ ਪਹਿਲੀ ਹਿੰਦੂ ਸੰਸਦੀ ਮੈਂਬਰ ਤੁਲਸੀ ਗੱਬਾਰਡ 2020 'ਚ ਰਾਸ਼ਟਰਪਤੀ ਚੋਣਾਂ ਲੜਨ 'ਤੇ ਵਿਚਾਰ ਕਰ ਰਹੀ ਹੈ। ਲਾਸ ਏਜੰਲਸ ਦੇ ਮੇਡਟ੍ਰਾਨਿਕ ਕਾਨਫਰੰਸ 'ਚ ਸ਼ੁੱਕਰਵਾਰ ਨੂੰ ਭਾਰਤੀ-ਅਮਰੀਕੀ ਡਾਕਟਰ ਸੰਪਤ ਸ਼ਿਵਾਂਗੀ ਨੇ ਤੁਲਸੀ (37) ਦੀ ਜਾਣ-ਪਛਾਣ ਕਰਾਈ। ਸੰਪਤ ਨੇ ਕਿਹਾ ਕਿ ਤੁਲਸੀ 2020 'ਚ ਅਮਰੀਕਾ ਦੀ ਨਵੀਂ ਰਾਸ਼ਟਰਪਤੀ ਹੋ ਸਕਦੀ ਹੈ। ਤੁਲਸੀ ਦੇ ਸੰਖੇਪ ਬਿਆਨ ਤੋਂ ਬਾਅਦ ਲੋਕਾਂ ਨੇ ਖੜ੍ਹੇ ਹੋ ਕੇ ਉਸ ਦਾ ਸਵਾਗਤ ਕੀਤਾ।
ਡੈਮੋਕ੍ਰੇਟ ਦੀ ਹਵਾਈ ਤੋਂ ਸੰਸਦ ਮੈਂਬਰੀ ਤੁਲਸੀ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ 'ਚ ਖੜ੍ਹੇ ਹੋਣ ਦੀ ਨਾ ਤਾਂ ਪੁਸ਼ਟੀ ਕੀਤੀ ਅਤੇ ਨਾ ਹੀ ਖੰਡਨ ਕੀਤਾ। ਜ਼ਿਕਰਯੋਗ ਹੈ ਕਿ ਉਹ ਇਸ 'ਤੇ ਕ੍ਰਿਸਮਸ ਤੱਕ ਫੈਸਲਾ ਕਰ ਸਕਦੀ ਹੈ। ਉਂਝ ਇਹ ਰਸਮੀ ਐਲਾਨ ਨਹੀਂ ਹੋਵੇਗਾ ਅਤੇ ਇਸ 'ਤੇ ਅਗਲੇ ਸਾਲ ਫੈਸਲਾ ਹੋ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਟੀਮ ਸੰਭਾਵਿਤ ਦਾਨਦਾਤਾਵਾਂ ਨਾਲ ਸੰਪਰਕ ਕਰ ਰਹੀ ਹੈ ਜਿਸ 'ਚ ਕਈ ਭਾਰਤੀ ਮੂਲ ਦੇ ਲੋਕ ਸ਼ਾਮਲ ਹਨ। ਉਹ ਵਾਲਿੰਟਅਰਸ ਦੇ ਵੀ ਸੰਪਰਕ 'ਚ ਹੈ ਜਿਹੜੇ ਕਿ ਉਨ੍ਹਾਂ ਦੀ 2020 ਚੋਣਾਂ 'ਚ ਪ੍ਰਭਾਵਸ਼ਾਲੀ ਪ੍ਰਚਾਰ ਕਰਨਗੇ।
ਤੁਲਸੀ ਭਾਰਤੀ ਮੂਲ ਦੇ ਲੋਕਾਂ ਵਿਚਾਲੇ ਕਾਫੀ ਚਰਚਿਤ ਹੈ। ਉਨ੍ਹਾਂ ਦੀ ਟੀਮ ਨੇ ਭਾਰਤੀਆਂ ਵਿਚਾਲੇ ਆਪਣੇ ਨੰਬਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ ਅਮਰੀਕਾ 'ਚ ਯਹੂਦੀਆਂ ਤੋਂ ਬਾਅਦ ਸਭ ਤੋਂ ਅਮਰੀਕਾ ਐਥਨਿਕ ਭਾਈਚਾਰਾ ਮੰਨਿਆ ਜਾਂਦਾ ਹੈ। ਕਈ ਰਾਜਾਂ 'ਚ ਭਾਰਤੀ ਮੂਲ ਦੇ ਲੋਕਾਂ ਦੀਆਂ ਵੋਟਾਂ ਕਾਫੀ ਅਹਿਮ ਸਾਬਤ ਹੋ ਸਕਦੀਆਂ ਹਨ। ਤੁਲਸੀ ਭਾਰਤੀ ਨਹੀਂ ਹੈ ਬਲਕਿ ਉਸ ਦਾ ਜਨਮ ਹਵਾਈ ਦੇ ਸਟੇਟ ਸੈਨੇਟਰ ਅਤੇ ਕੈਥਲਿਕ ਪਿਤਾ ਦੇ ਘਰ ਹੋਇਆ ਅਤੇ ਉਸ ਦੀ ਮਾਂ ਕਕੇਸੀਅਨ ਭਾਈਚਾਰੇ ਨਾਲ ਸਬੰਧ ਰੱਖਦੀ ਹੈ, ਜਿਨ੍ਹਾਂ ਨੇ ਬਾਅਦ 'ਚ ਹਿੰਦੂ ਧਰਮ ਅਪਣਾ ਲਿਆ ਸੀ। ਜੇਕਰ ਤੁਲਸੀ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰ ਐਲਾਨੀ ਜਾਂਦੀ ਹੈ ਤਾਂ ਉਹ ਇਕ ਪ੍ਰਮੁੱਖ ਸਿਆਸੀ ਪਾਰਟੀ ਦੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ। ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਸਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਤੁਲਸੀ ਪਿਛਲੇ ਹਫਤੇ ਹੀ ਪ੍ਰਤੀਨਿਧੀ ਸਭਾ 'ਚ ਚੌਥੀ ਵਾਰ ਚੁਣੀ ਗਈ।

 

© 2016 News Track Live - ALL RIGHTS RESERVED