ਭਾਰਤੀ ਹਾਕੀ ਟੀਮ ਲਈ ਸੁਰਜੀਤ ਅਕੈਡਮੀ ਦੇ ਤਿੰਨ ਖਿਡਾਰੀ ਚੁਣੇ ਗਏ

Jul 04 2018 03:10 PM
ਭਾਰਤੀ ਹਾਕੀ ਟੀਮ ਲਈ ਸੁਰਜੀਤ ਅਕੈਡਮੀ ਦੇ ਤਿੰਨ ਖਿਡਾਰੀ ਚੁਣੇ ਗਏ


ਜਲੰਧਰ
ਸੁਰਜੀਤ ਹਾਕੀ ਅਕੈਡਮੀ ਦੇ 3 ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ਲਈ ਬੈਂਗਲੁਰੂ 'ਚ ਚੱਲ ਰਹੇ ਚੋਣ ਕੈਂਪ 'ਚ ਚੁਣਿਆ ਗਿਆ ਹੈ। ਇਸਦੀ ਜਾਣਕਾਰੀ ਕੋਚ ਅਵਤਾਰ ਸਿੰਘ ਨੇ ਦਿੱਤੀ। ਉਨ•ਾਂ ਦੱਸਿਆ ਕਿ ਅੰਡਰ-23 'ਚ ਇਨ•ਾਂ ਤਿੰਨਾਂ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਉਹ 14 ਤੋਂ 21 ਜੁਲਾਈ ਤੱਕ ਬੈਲਜੀਅਮ 'ਚ ਹੋਣ ਵਾਲੇ 6ਵੇਂ ਨੈਸ਼ਨਲ ਟੂਰਨਾਮੈਂਟ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਇਹ ਟੀਮ ਟੈਸਟ ਮੈਚ ਖੇਡਣ ਦੇ ਲਈ ਹਾਲੈਂਡ ਜਾਵੇਗੀ। ਆਪਣੇ ਸਟੂਡੈਂਟਸ ਦੀ ਚੋਣ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਕੋਚ ਅਵਤਾਰ ਨੇ ਦੱਸਿਆ ਕਿ ਹਾਰਦਿਕ, ਧਰਮਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਤਿੰਨੋਂ ਖਿਡਾਰੀ ਸੁਰਜੀਤ ਹਾਕੀ ਅਕੈਡਮੀ  'ਚ ਰਹਿੰਦੇ ਹੋਏ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਕਈ ਮੁਕਾਬਲੇ ਜਿੱਤ ਚੁੱਕੇ ਹਨ। ਹੁਣ ਪ੍ਰਦੀਪ ਸਿੰਘ ਰੇਲ ਕੋਚ ਫੈਕਟਰੀ 'ਚ ਖੇਡ ਰਹੇ ਹਨ। ਇਕ ਮਹੀਨਾ ਪਹਿਲਾਂ ਧਰਮਿੰਦਰ ਦੀ ਚੋਣ ਨਾਦਰਨ ਰੇਲਵੇ ਦੇ ਲਈ ਹੋਈ ਹੈ।

© 2016 News Track Live - ALL RIGHTS RESERVED