ਕਿਸਾਨਾਂ ਨੂੰ ਮਿਲੇਗੀ ਬਿਜਲੀ ਸਪਲਾਈ, ਪਰ 8 ਘੰਟੇ

Jun 20 2018 03:31 PM
ਕਿਸਾਨਾਂ ਨੂੰ ਮਿਲੇਗੀ ਬਿਜਲੀ ਸਪਲਾਈ, ਪਰ 8 ਘੰਟੇ


ਚੰਡੀਗੜ•
ਸੂਬੇ ਵਿਚ ਬਿਜਲੀ ਦੀ ਕਿੱਲਤ ਸਬੰਧੀ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਝੋਨੇ ਦੀ ਬੀਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਿਤ ਤੌਰ 'ਤੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਉਨ•ਾਂ ਕਿਸਾਨ ਯੂਨੀਅਨਾਂ ਦੀ ਝੋਨੇ ਲਈ 16 ਘੰਟੇ ਬਿਜਲੀ ਸਪਲਾਈ ਦੀ ਮੰਗ ਰੱਦ ਕਰਦਿਆਂ ਕਿਹਾ ਕਿ 8 ਘੰਟੇ ਸਪਲਾਈ ਹੀ ਕਾਫ਼ੀ ਹੈ। ਉਨ•ਾਂ ਕਿਹਾ ਕਿ ਕੁੱਝ ਕਿਸਾਨ ਨੇਤਾ ਆਪਣੀ ਸਿਆਸਤ ਚਮਕਾਉਣ ਲਈ 16 ਘੰਟੇ ਬਿਜਲੀ ਦੀ ਮੰਗ ਉਠਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ, ਜਿਨ•ਾਂ ਤੋਂ ਬਚਣ ਦੀ ਲੋੜ ਹੈ। ਅੱਜ ਇਥੇ ਬਿਜਲੀ ਪ੍ਰਬੰਧਾਂ ਸਬੰਧੀ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਾਂਗੜ ਨੇ ਕਿਹਾ ਕਿ 20 ਜੂਨ ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਲਈ ਝੋਨੇ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਝੋਨਾ ਬੀਜਾਈ ਸੀਜ਼ਨ ਲਈ ਊਰਜਾ ਮੰਗ ਦੇ ਵੇਰਵੇ ਦਿੰਦਿਆਂ ਕਾਂਗੜ ਨੇ ਕਿਹਾ ਕਿ ਇਸ ਸਾਲ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਤੋਂ 700 ਮੈਗਾਵਾਟ ਹਾਈਡਰੋ, 1510 ਮੈਗਾਵਾਟ ਥਰਮਲ ਤੇ 4567 ਮੈਗਾਵਾਟ ਦੀ ਮੰਗ ਸਮੇਤ ਤਲਵੰਡੀ ਸਾਬੋ, ਨਾਭਾ ਪਾਵਰ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਤੋਂ 3187 ਮੈਗਾਵਾਟ, ਪੇਡਾ/ਕੋ-ਜਨਰੇਸ਼ਨ/ਬਾਈਓ ਮਾਸ ਤੋਂ 150 ਮੈਗਾਵਾਟ, 669 ਮੈਗਾਵਾਟ ਸੋਲਰ, 1990 ਮੈਗਾਵਾਟ ਬੈਂਕਿੰਗ ਵਿਵਸਥਾ ਅਤੇ ਹਿਮਾਚਲ ਤੋਂ 300 ਮੈਗਾਵਾਟ ਨਵਿਆਉਣਯੋਗ ਊਰਜਾ ਦਾ ਪ੍ਰਬੰਧ ਕੀਤਾ ਗਿਆ ਹੈ। ਗ੍ਰੀਨ ਪਾਵਰ ਤਹਿਤ ਨਵਿਆਉਣਯੋਗ ਊਰਜਾ ਕੰਮਾਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਦੀ ਖਰੀਦ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਸੂਬੇ ਵਿਚ ਸਥਾਪਿਤ ਇਕ ਬਿਹਤਰੀਨ ਗ੍ਰਾਹਕ ਸੇਵਾ ਪ੍ਰਣਾਲੀ ਹੈ, ਜੋ ਕਿ 1912 ਨੰਬਰ ਡਾਇਲ ਕਰਨ 'ਤੇ ਸੂਬੇ ਭਰ ਵਿਚ ਕਿਤੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਪਹੁੰਚ ਰੱਖਦੀ ਹੈ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰ ਕੇ ਉਨ•ਾਂ ਦੀ ਸੰਤੁਸ਼ਟੀ ਲਈ 98 ਨੋਡਲ ਸ਼ਿਕਾਇਤ ਕੇਂਦਰ ਅਤੇ ਪੰਜਾਬ ਦੇ ਸਾਰੇ ਜ਼ੋਨਾਂ ਵਿਚ 5 ਜ਼ੋਨਲ ਕੰਟਰੋਲ ਰੂਮਜ਼ ਸਥਾਪਿਤ ਕੀਤੇ ਗਏ ਹਨ।

© 2016 News Track Live - ALL RIGHTS RESERVED