ਨਿਰਦੇਸ਼ਕ ਦੀ ਪਹਿਲੀ ਪਸੰਦ ਨਹੀਂ ਸੀ ਐਸ਼ਵਰਿਆ

Sep 12 2018 03:30 PM
ਨਿਰਦੇਸ਼ਕ ਦੀ ਪਹਿਲੀ ਪਸੰਦ ਨਹੀਂ ਸੀ ਐਸ਼ਵਰਿਆ


ਸਾਲ 2006 'ਚ ਆਈ ਫਿਲਮ 'ਓਮਰਾਓ ਜਾਨ' ਭਾਵੇਂ ਹੀ 1981 'ਚ ਆਈ ਰੇਖਾ ਦੀ ਓਮਰਾਵ ਜਾਨ' ਦੇ ਮੁਕਾਬਲੇ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਫਿਲਮ 'ਚ ਐਸ਼ਵਰਿਆ ਦੀ ਖੂਬਸੂਰਤੀ ਨੂੰ ਹਰ ਸ਼ਖਸ ਨੇ ਸਰਾਹਿਆ ਸੀ। ਹਾਲਾਂਕਿ ਫਿਲਮ ਲਈ ਐਸ਼ਵਰਿਆ ਨਿਰਦੇਸ਼ਕ ਜੇ. ਪੀ. ਦੱਤਾ ਦੀ ਪਹਿਲੀ ਪਸੰਦ ਨਹੀਂ ਸੀ, ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ।
ਸੂਤਰਾਂ ਮੁਤਾਬਕ ਫਿਲਮ ਨੂੰ ਬਣਾਉਣ ਜੇ. ਪੀ. ਦੱਤਾ ਸੁਪਨਾ ਸੀ। ਇਸ ਫਿਲਮ 'ਚ ਸਭ ਤੋਂ ਜ਼ਿਆਦਾ ਉਮਰਾਓ ਜਾਨ ਦਾ ਕਿਰਦਾਰ ਅਹਿਮ ਸੀ। ਇਸ ਕਿਰਦਾਰ ਨੂੰ ਪਰਦੇ 'ਤੇ ਲਿਆਉਣ ਲਈ ਜੇ. ਪੀ. ਦੱਤਾ ਨੇ ਸਭ ਤੋਂ ਪਹਿਲਾਂ ਮਿਸ ਇੰਡੀਆ ਪ੍ਰਿਯੰਕਾ ਚੋਪੜਾ ਨੂੰ ਅਪਰੋਚ ਕੀਤਾ ਪਰ ਉਸ ਨਾਲ ਗੱਲ ਨਹੀਂ ਬਣੀ। ਇਸ ਤੋਂ ਬਾਅਦ ਜੇ. ਪੀ. ਦੱਤਾ ਦੇ ਦਿਮਾਗ 'ਚ ਦੂਜਾ ਨਾਂ ਐਸ਼ਵਰਿਆ ਦਾ ਸੀ।
ਐਸ਼ਵਰਿਆ ਨੇ ਫਿਲਮ 'ਚ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ। ਇਹ ਫਿਲਮ ਚਰਚਾ 'ਚ ਜ਼ਰੂਰ ਰਹੀ ਪਰ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਪ੍ਰਿਯੰਕਾ ਨੂੰ ਫਿਲਮ ਛੱਡਣ ਦਾ ਅਫਸੋਸ ਉਦੋਂ ਤੱਕ ਜ਼ਰੂਰ ਰਿਹਾ ਜਦੋਂ ਤੱਕ ਇਹ ਰਿਲੀਜ਼ ਨਹੀਂ ਹੋਈ ਸੀ।

© 2016 News Track Live - ALL RIGHTS RESERVED