ਹਾਲੀਵੁੱਡ ਵਿੱਚ ਵੀ ਸ਼ਾਹਰੁਖ ਖਾਨ ਦੇ ਦੀਵਾਨੈ

Sep 13 2018 03:56 PM
ਹਾਲੀਵੁੱਡ ਵਿੱਚ ਵੀ ਸ਼ਾਹਰੁਖ ਖਾਨ ਦੇ ਦੀਵਾਨੈ


ਮੁੰਬਈ
ਭਾਰਤੀ ਲੋਕ ਨਾ ਸਿਰਫ ਬਾਲੀਵੁੱਡ ਸਗੋਂ ਹਾਲੀਵੁੱਡ ਫਿਲਮਾਂ ਦੇ ਵੀ ਦੀਵਾਨੇ ਹਨ। ਇਸੇ ਤਰ•ਾਂ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ ਦੇ ਦੀਵਾਨੇ ਸਿਰਫ ਭਾਰਤ ਹੀ ਨਹੀਂ ਸਗੋਂ ਵਿਦੇਸ਼ਾ 'ਚ ਵੀ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਹਾਲੀਵੁੱਡ ਦੀ ਸਭ ਤੋਂ ਵਧੀਆ ਫਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਕੰਪਨੀ ਕਿੰਗ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ।
ਭਾਰਤ 'ਚ ਮਾਰਵਲਸ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਉਨ•ਾਂ ਦੀ 'ਆਇਰਨਮੈਨ', 'ਡਾਕਟਰ ਸਟ੍ਰੈਨਜ', 'ਥਾਰ', 'ਕੈਪਟਨ ਅਮੇਰੀਕਾ', 'ਸਪਾਈਡਰਮੈਨ' ਵਰਗੀਆਂ ਫਿਲਮਾਂ ਹਨ, ਜਿਨ•ਾਂ ਨੇ ਭਾਰਤ 'ਚ ਕਾਫੀ ਕਮਾਈ ਕੀਤੀ ਹੈ। ਭਾਰਤ 'ਚ ਮਾਰਵਲ ਦੀ 'ਅਵੇਂਜ਼ਰ-4' ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਸੀ।
ਸ਼ਾਹਰੁਖ ਨਾਲ ਕੰਮ ਕਰਨ ਦੀ ਗੱਲ 'ਤੇ ਮਾਰਵਲ ਦੇ ਵੀ. ਪੀ. ਡੇਵੈਲਪਮੈਂਟ ਸਟੀਫਨ ਵੈਕਰ ਨੇ ਇੰਟਰਵਿਊ 'ਚ ਕਿਹਾ, “ਜੇਕਰ ਅਸੀਂ ਇੰਡੀਅਨ ਕੰਟੈਂਟ ਬਣਾਵਾਂਗੇ ਤਾਂ ਇਸ 'ਚ ਸ਼ਾਹਰੁਖ ਖਾਨ ਨੂੰ ਸ਼ਾਮਲ ਜ਼ਰੂਰ ਕਰਾਂਗੇ। ਉਨ•ਾਂ ਨੂੰ ਇਸ 'ਚ ਰੱਖਣਾ ਹੀ ਹੋਵੇਗਾ।'' ਇਸ ਤੋਂ ਇਲਾਵਾ ਵੈਕਰ ਨੇ ਕਿਹਾ, “ਮੈਂ ਫਿਲਮਾਂ ਨੂੰ ਲੈ ਕੇ ਗੱਲ ਨਹੀਂ ਕਰ ਸਕਦਾ।
ਜੇਕਰ ਸਾਡੀ ਕਹਾਣੀ ਵੱਖ-ਵੱਖ ਦੇਸ਼ਾਂ ਨੂੰ ਲੈ ਕੇ ਹੈ ਤਾਂ ਸਾਡਾ ਗੋਲ ਰਹਿੰਦਾ ਹੈ ਕਿ ਅਸੀਂ ਕਹਾਣੀ ਮੁਤਾਬਕ ਦੁਨੀਆ ਦੇ ਉਸੇ ਹਿੱਸੇ ਦੇ ਐਕਟਰ ਨੂੰ ਚੁਣੀਏ।'' ਫਿਲਮ 'ਰਾਵਨ' ਤੋਂ ਬਾਅਦ ਅਸੀਂ ਵੀ ਸ਼ਾਹਰੁਖ ਨੂੰ ਕਿਸੇ ਸੁਪਰਹੀਰੋ ਦੇ ਕਿਰਦਾਰ 'ਚ ਦੇਖਣਾ ਚਾਹੁੰਦੇ ਹਾਂ ਤੇ ਉਨ•ਾਂ ਨੂੰ ਮਾਰਵਲ ਦੀ ਕਿਸੇ ਫਿਲਮ 'ਚ ਦੇਖਣਾ ਤਾਂ ਕਿਸੇ ਸਰਪ੍ਰਾਈਜ਼ ਤੋਂ ਘੱਟ ਹੋ ਹੀ ਨਹੀਂ ਸਕਦਾ। ਇਸ ਦੇ ਨਾਲ ਹੀ ਮਾਰਵਲ ਤੇ ਕਿਸੇ ਇੰਡੀਅਨ ਐਕਟਰ ਦਾ ਮੇਲ ਦੇਖਣ ਵਾਲਾ ਹੋਵੇਗਾ।

© 2016 News Track Live - ALL RIGHTS RESERVED