ਭੂਮੀ ਪੇਡਨੇਕਰ ਹੁਣ ਕਿੰਗ ਖਾਨ ਨਾਲ ਜੋੜੀ ਜਮਾਵੇਗੀ

Sep 17 2018 03:24 PM
ਭੂਮੀ ਪੇਡਨੇਕਰ ਹੁਣ ਕਿੰਗ ਖਾਨ ਨਾਲ ਜੋੜੀ ਜਮਾਵੇਗੀ


ਮੁੰਬਈ
ਬਾਲੀਵੁੱਡ ਨਾਇਕਾ ਭੂਮੀ ਪੇਡਨੇਕਰ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਜੋੜੀ ਜਮਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ 'ਚ ਇਨ•ੀਂ ਦਿਨੀਂ ਬਾਈਓਪਿਕ ਫਿਲਮਾਂ ਦਾ ਦੌਰ ਜ਼ੋਰਾਂ 'ਤੇ ਹੈ। ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ ਜੀਵਨ 'ਤੇ ਫਿਲਮ ਬਣਾਈ ਜਾ ਰਹੀ ਹੈ। ਪਹਿਲਾਂ ਰਾਕੇਸ਼ ਸ਼ਰਮਾ ਆਮਿਰ ਖਾਨ ਭੂਮਿਕਾ ਨਿਭਾਉਣ ਵਾਲੇ ਸੀ ਪਰ ਗੱਲ ਨਾ ਬਣ ਸਕੀ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਹੁਣ ਰਾਕੇਸ਼ ਸ਼ਰਮਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਾਂ 'ਸੈਲਿਊਟ' ਰੱਖਿਆ ਗਿਆ ਹੈ।
ਫਿਲਮ 'ਚ ਸ਼ਾਹਰੁਖ ਦੇ ਆਪੋਜ਼ਿਟ ਕਾਫ਼ੀ ਸਮੇਂ ਤੋਂ ਨਾਇਕਾ ਦੀ ਚੋਣ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਗੱਲ ਨਹੀਂ ਬਣ ਸਕੀ। ਕਈ ਵੱਡੀਆਂ ਨਾਇਕਾਵਾਂ ਨੇ ਇਹ ਕਹਿ ਕੇ ਫਿਲਮ ਕਰਨ ਤੋਂ ਮਨ•ਾ ਕਰ ਦਿੱਤਾ ਕਿ ਇਸ ਵਿਚ ਫੀਮੇਲ ਦਾ ਰੋਲ ਵੱਡਾ ਨਹੀਂ ਹੈ। ਚਰਚਾ ਹੈ ਕਿ ਸ਼ਾਹਰੁਖ ਦੀ ਇਸ ਫਿਲਮ ਦੇ ਲਈ ਨਿਰਮਾਤਾ ਨੇ ਭੂਮੀ ਪੇਡਨੇਕਰ ਨੂੰ ਚੁਣਿਆ ਹੈ।
ਫਿਲਮ ਨਿਰਮਾਤਾ ਨੇ ਹਾਲ 'ਚ ਹੀ ਫਿਲਮ ਬਾਰੇ ਭੂਮੀ ਨਾਲ ਚਰਚਾ ਕੀਤੀ। ਉਨ•ਾਂ ਨੇ ਸਕ੍ਰਿਪਟ ਬਾਰੇ ਵੀ ਗੱਲ ਕੀਤੀ। ਹਾਲਾਂਕਿ ਹੁਣ ਤਕ ਕੁਝ ਤੈਅ ਨਹੀਂ ਹੋਇਆ ਹੈ ਪਰ ਭੂਮੀ ਫਿਲਮ ਨਾਲ ਖ਼ੁਸ਼ ਹੈ। ਫੀਮੇਲ ਲੀਡ ਦਾ ਇਸ ਬਾਇਓਪਿਕ 'ਚ ਘੱਟ ਵੀ ਹਿੱਸਾ ਹੋਵੇਗਾ ਪਰ ਇਹ ਅਹਿਮ ਹੋਵੇਗਾ। ਸ਼ਾਹਰੁਖ ਖਾਨ ਅਕਤੂਬਰ ਤੋਂ ਇਸ ਇਸ ਫਿਲਮ ਦੀ ਤਿਆਰੀ ਸ਼ੁਰੂ ਕਰ ਦੇਣਗੇ ਅਤੇ ਨਵੰਬਰ 'ਚ ਫਿਲਮ ਫਲੋਰ 'ਤੇ ਆ ਜਾਵੇਗੀ।

© 2016 News Track Live - ALL RIGHTS RESERVED