ਜਿੰਦਗੀ ਵਿੱਚ ਕਈ ਉਤਾਅ-ਚੜਾਅ ਦੇਖੇ- ਸਲਮਾਨ ਖਾਨ

Sep 20 2018 03:42 PM
ਜਿੰਦਗੀ ਵਿੱਚ ਕਈ ਉਤਾਅ-ਚੜਾਅ ਦੇਖੇ- ਸਲਮਾਨ ਖਾਨ


ਮੁੰਬਈ
ਸਲਮਾਨ ਖਾਨ ਨੇ ਜ਼ਿੰਦਗੀ 'ਚ ਕਈ ਉਤਾਅ-ਚੜਾਅ ਦੇਖੇ ਹਨ। ਜਦੋਂ ਵੀ ਸਲਮਾਨ ਦੀ ਕੋਈ ਫਿਲਮ ਆਉਂਦੀ ਹੈ ਤਾਂ ਉਸ ਦੀਆਂ ਟਿਕਟਾਂ ਤੇਜ਼ੀ ਨਾਲ ਵਿਕ ਜਾਂਦੀਆਂ ਹਨ। ਅੱਜ ਬੇਸ਼ੱਕ ਸਲਮਾਨ ਕਿਸੇ ਤੋਂ ਘੱਟ ਨਹੀਂ ਹਨ ਤੇ ਬਾਲੀਵੁੱਡ 'ਚ ਵੀ ਭਾਈਜਾਨ ਦੀ ਚੱਲਦੀ ਹੈ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਸਲਮਾਨ ਦੀ ਇਕ ਤੋਂ ਬਾਅਦ ਇਕ ਫਿਲਮ ਫਲਾਪ ਹੋ ਰਹੀਆਂ ਸਨ।
ਉਸ ਸਮੇਂ ਸਲਮਾਨ ਦਾ ਕਰੀਅਰ ਕਾਫੀ ਤੇਜ਼ੀ ਨਾਲ ਡੁੱਬ ਰਿਹਾ ਸੀ। ਇਸ 'ਤੇ ਸਲਮਾਨ ਨੂੰ ਉਨ•ਾਂ ਦੇ ਪਿਤਾ ਸਲੀਮ ਖਾਨ ਨੇ ਇਕ ਸਲਾਹ ਦਿੱਤੀ, ਜਿਸ ਤੋਂ ਬਾਅਦ ਸਲਮਾਨ ਨੇ ਇਕ ਵਾਰ ਫਿਰ ਸਖਤ ਮਿਹਨਤ ਕੀਤੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹੁਣ ਸਲਮਾਨ ਖਾਨ ਦੀਆਂ ਫਿਲਮਾਂ ਬਾਕਸ ਆਫਿਸ 'ਚ ਰਿਕਾਰਡ ਤੋੜ ਕਮਾਈ ਕਰਦੀਆਂ ਹਨ।
ਜਦੋਂ ਸਲਮਾਨ ਆਪਣੇ ਡਿੱਗਦੇ ਕਰੀਅਰ ਤੋਂ ਪਰੇਸ਼ਾਨ ਸਨ ਤਾਂ ਉਹ ਸਲੀਮ ਕੋਲ ਗਏ। ਸਲੀਮ ਨੇ ਉਨ•ਾਂ ਨੂੰ ਕਿਹਾ ਕਿ 'ਜੇਕਰ ਤੈਨੂੰ ਕੋਈ ਬਰਬਾਦ ਕਰ ਸਕਦਾ ਹੈ ਤਾਂ ਉਹ ਸਿਰਫ ਤੂੰ ਖੁਦ ਹੈ।'' ਸਲੀਮ ਨੇ ਸਲਮਾਨ ਨੂੰ ਅੱਗੇ ਕਿਹਾ, ''ਰੱਬ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਕੁਝ ਬੁਰਾ ਹੋਵੇ ਅਤੇ ਸਾਰਾ ਪਰਿਵਾਰ ਵੀ ਤੁਹਾਡੀ ਭਲਾਈ ਚਾਹੁੰਦਾ ਹੈ।
ਤੁਹਾਡੇ ਫੈਨ ਅੱਜ ਵੀ ਤੈਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਫਿਰ ਕਹਿ ਰਿਹਾ ਹਾਂ ਕਿ ਤੂੰ ਹੀ ਤੇਰੀ ਮਦਦ ਕਰ ਸਕਦਾ ਹੈ ਕੋਈ ਹੋਰ ਨਹੀਂ।'' ਇਹ ਗੱਲ ਸੀ ਜਿਸ ਨੇ ਸਲਮਾਨ ਨੂੰ ਇੱਥੋਂ ਤੱਕ ਪਹੁੰਚਣ ਦਾ ਮਕਸਦ ਦਿੱਤਾ ਅਤੇ ਇਸ ਗੱਲ ਨੂੰ ਪੂਰੇ ਤਰੀਕੇ ਨਾਲ ਸਮਝਣ 'ਤੇ ਸਲਮਾਨ ਦੀ ਮਦਦ ਉਨ•ਾਂ ਦੇ ਭਰਾ ਅਰਬਾਜ਼ ਖਾਨ ਨੇ ਕੀਤੀ।
ਪਾਪਾ ਦੀ ਸਲਾਹ ਮਿਲਣ ਤੋਂ ਕੁਝ ਦਿਨ ਬਾਅਦ ਸਲਮਾਨ ਨੂੰ ਅਰਬਾਜ਼ ਨੇ ਕਿਹਾ, ''ਜੇਕਰ 'ਸ਼ੋਅਲੇ' ਫਿਲਮ ਦੇ ਗੱਬਰ ਨੂੰ ਕੋਈ ਮਾਰ ਸਕਦਾ ਹੈ ਤਾਂ ਉਹ ਸਿਰਫ ਗੱਬਰ ਹੈ।'' ਇਸ ਤੋਂ ਬਾਅਦ ਸਲਮਾਨ ਨੂੰ ਸਾਰੀ ਗੱਲ ਸਮਝ ਆਈ ਅਤੇ ਉਨ•ਾਂ ਨੇ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਬਦੌਲਤ ਅੱਜ ਸਲਮਾਨ ਦਾ ਨਾਂ ਇੰਡਸਟਰੀ 'ਚ ਚਲਦਾ ਹੈ। ਉਸ ਦੀ ਫਲਾਪ ਫਿਲਮ ਵੀ 100 ਕਰੋੜ ਦੀ ਕਮਾਈ ਆਰਾਮ ਨਾਲ ਕਰ ਲੈਂਦੀ ਹੈ।
 

© 2016 News Track Live - ALL RIGHTS RESERVED