ਰੁਪਿੰਦਰ ਹਾਂਡਾ ਛਾਈ ਪ੍ਰਸ਼ਨ ਪੱਤਰ ਵਿੱਚ

Oct 20 2018 05:17 PM
ਰੁਪਿੰਦਰ ਹਾਂਡਾ ਛਾਈ ਪ੍ਰਸ਼ਨ ਪੱਤਰ ਵਿੱਚ


ਜਲੰਧਰ
ਸੁਰਾਂ ਦੀ ਮੱਲਿਕਾ ਰੁਪਿੰਦਰ ਹਾਂਡਾ ਹਮੇਸ਼ਾ ਹੀ ਆਪਣੇ ਬੋਲਾਂ ਨਾਲ ਦਰਸ਼ਕਾਂ ਦੇ ਦਿਲ ਲੁੱਟਦੀ ਹੈ। ਸੋਰਤਿਆਂ ਦੀ ਝੋਲੀ 'ਚ ਆਨੇਕਾਂ ਹੀ ਸੱਭਿਆਚਾਰਕ ਗੀਤ ਪਾਉਣ ਵਾਲੀ ਗਾਇਕਾ ਰੁਪਿੰਦਰ ਹਾਂਡਾ ਇਨ•ੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਸੁਰਖੀਆਂ ਦੀ ਵਜ•ਾ ਹਰਿਆਣਾ ਜੀ. ਕੇ. ਪ੍ਰਸ਼ਨ ਪੱਤਰ 'ਚ ਉਨ•ਾਂ ਨੂੰ ਲੈ ਕੇ ਇਕ ਸਵਾਲ ਪੁੱਛਿਆ ਗਿਆ। ਦਰਅਸਲ ਜੀ. ਕੇ. ਦੇ ਪ੍ਰਸ਼ਨ ਪੱਤਰ 'ਚ ਪੁੱਛਿਆ ਗਿਆ ਸੀ ਕਿ, ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕਿੱਥੇ ਦੀ ਰਹਿਣ ਵਾਲੀ ਹੈ? ਰੁਪਿੰਦਰ ਹਾਂਡਾ ਲਈ ਇਹ ਗੱਲ ਕਾਫੀ ਮਾਣ ਵਾਲੀ ਹੈ ਕਿ ਜੇ. ਕੇ. ਦੇ ਪੇਪਰ 'ਚ ਉਸ ਨੂੰ ਲੈ ਕੇ ਸਵਾਲ ਪੁੱਛਿਆ ਗਿਆ। 
ਦੱਸ ਦੇਈਏ ਕਿ ਇਹ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਰੁਪਿੰਦਰ ਹਾਂਡਾ ਹੁਣ ਤੱਕ 'ਨਾ ਰੁਸਦੀ', 'ਸਟੈਂਡ', 'ਪਰਵਾਹ ਨੀ ਕਰਦੀ', 'ਦੁੱਖ', 'ਤੇਰੀ ਮੇਰੀ', 'ਟੋਰ', 'ਕਿਸੇ ਬਹਾਨੇ', 'ਸਾਹਾਂ ਵਿਚ' ਸਮੇਤ ਆਨੇਕਾਂ ਗੀਤ ਗਾ ਚੁੱਕੀ ਹੈ। ਹਾਲ ਹੀ 'ਚ ਰੁਪਿੰਦਰ ਹਾਂਡਾ ਦਾ 'ਬੇਰੁਖੀਆਂ' ਗੀਤ ਰਿਲੀਜ਼ ਹੋਇਆ ਸੀ ਅਤੇ ਨਾਲ ਹੀ ਉਨ•ਾਂ ਨੇ ਨਵੇਂ ਗੀਤ ਦਾ ਐਲਾਨ ਵੀ ਕਰ ਦਿੱਤਾ ਹੈ, ਜਿਸ ਦਾ ਨਾਂ 'ਕੁਈਨ ਆਫ ਸਰਦਾਰ' ਹੈ। ਇਹ ਗੀਤ ਜਲਦ ਹੀ ਰਿਲੀਜ਼ ਹੋ ਰਿਹਾ ਹੈ।

© 2016 News Track Live - ALL RIGHTS RESERVED