ਕਠੂਆ ਜਬਰ ਜਨਾਹ ਕੇਸ ਦੀ ਹੋਈ ਸੁਣਵਾਈ

ਕਠੂਆ ਜਬਰ ਜਨਾਹ ਕੇਸ ਦੀ ਹੋਈ ਸੁਣਵਾਈ


ਪਠਾਨਕੋਟ
ਬਹੁ-ਚਰਚਿਤ ਕਠੂਆ ਜਬਰ-ਜ਼ਨਾਹ ਅਤੇ ਹੱਤਿਆ ਕਾਂਡ ਦੀ ਸੁਣਵਾਈ  ਜ਼ਿਲਾ ਅਤੇ ਸੈਸ਼ਨ ਕੋਰਟ ਵਿਚ ਜਾਰੀ ਹੈ। ਅੱਜ ਵੀ ਇਸ ਮਾਮਲੇ ਵਿਚ ਸ਼ਾਮਲ ਸੱਤਾਂ ਮੁਲਜ਼ਮਾਂ ਨੂੰ ਸੁਰੱਖਿਆ ਘੇਰੇ ਵਿਚ ਅਦਾਲਤ 'ਚ ਲਿਆਂਦਾ ਗਿਆ। ਇਥੇ ਜ਼ਿਲਾ ਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਨੇ ਕੇਸ ਦੀ ਸੁਣਵਾਈ ਕੀਤੀ। ਓਧਰ ਬਚਾਅ ਪੱਖ ਵਲੋਂ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਜੁਵੇਨਾਈਲ ਐਲਾਨਣ ਦੀ ਕੀਤੀ ਗਈ ਰਿੱਟ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਰਿੱਟਕਰਤਾ ਨੂੰ ਜੁਵੇਨਾਈਲ ਨਹੀਂ ਮੰਨਿਆ ਤੇ ਉਸ ਦੀ ਰਿੱਟ ਖਾਰਿਜ ਕਰ ਦਿੱਤੀ। ਓਧਰ ਇਸ ਮਾਮਲੇ ਵਿਚ ਮੁੱਖ ਸ਼ਿਕਾਇਤਕਰਤਾ ਦੀ ਅੱਜ ਵੀ ਗਵਾਹੀ ਹੋਈ ਅਤੇ ਕੱਲ ਵੀ ਜਾਰੀ ਰਹਿਣ ਦੀ ਸੰੰਭਾਵਨਾ ਹੈ। ਓਧਰ ਦੂਸਰੇ ਪਾਸੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਠੂਆ ਨਿਵਾਸੀ ਇਕ ਵਿਅਕਤੀ ਨੇ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਲਈ ਰਿੱਟ ਦਾਇਰ ਕੀਤੀ ਹੈ। ਰਿੱਟਕਰਤਾ ਨੂੰ ਸ਼ਾਇਦ ਡਰ ਹੈ ਕਿ ਇਸ ਮਾਮਲੇ ਵਿਚ ਪੁੱਛਗਿਛ ਲਈ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ।

© 2016 News Track Live - ALL RIGHTS RESERVED