ਜਵਾਹਰ ਸੁਰੰਗ ਵਿੱਚ ਆਈ ਦਰਾੜ

ਜਵਾਹਰ ਸੁਰੰਗ ਵਿੱਚ ਆਈ ਦਰਾੜ


ਸ਼੍ਰੀਨਗਰ
ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬਣੀ ਜਵਾਹਰ ਸੁਰੰਗ ਦੇ ਦੋ ਹਿੱਸਿਆਂ ਚੋਂ ਇਕ ਹਿੱਸੇ 'ਚ ਦਰਾੜ ਪੈ ਗਈ। ਸੁਰੰਗ 'ਚ ਦਰਾੜ ਪੈਣ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਇਕਲੌਤਾ ਰਸਤਾ ਹੈ, ਜੋ ਕਸ਼ਮੀਰ ਨੂੰ ਦੂਜੇ ਹਿੱਸਿਆਂ ਨਾਲ ਜੋੜਦਾ ਹੈ। ਇਸ ਰਸਤੇ ਦਾ ਬੰਦ ਹੋਣ ਨਾਲ ਇਥੇ ਦੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ 'ਚ ਸੁਰੰਗ 'ਚ ਹਵਾ ਵਹਾਅ ਦੇ ਰਸਤੇ ਨਾਲ ਪੱਥਰ ਡਿੱਗਣ ਤੋਂ ਬਾਅਦ ਇਕ ਲੇਨ ਨੁਕਸਾਨਿਆ ਗਿਆ ਸੀ। ਉਨ•ਾਂ ਨੇ ਦੱਸਿਆ ਕਿ ਸੁਰੰਗ ਦੀ ਦੂਜੀ ਲੇਨ ਤੋਂ ਵਾਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਲੇਨ ਨੂੰ ਬੰਦ ਕਰਨ ਤੋਂ ਬਾਅਦ ਕਈ ਵਾਹਨ ਬਨਿਹਾਲ ਅਤੇ ਕਾਜੀਗੁੰਡ ਸੈਕਟਰ 'ਚ ਫਸ ਗਏ ਹਨ। ਇਸ ਸੁਰੰਗ ਦਾ ਨਿਰਮਾਣ 1950 'ਚ ਪੂਰੇ ਸਾਲ ਭੂਤਲ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕੀਤਾ ਗਿਆ ਸੀ ਅਤੇ ਦਸੰਬਰ 1956 ਤੋਂ ਇਸ 'ਤੇ ਕੰਮ ਚੱਲ ਰਿਹਾ ਹੈ। ਸਰਹੱਦੀ ਸੜਕ ਸੰਗਠਨ ਨੇ ਕਈ ਵਾਰ ਇਸ ਸੁਰੰਗ ਦੀ ਮੁਰੰਮਤ ਕੀਤੀ ਹੈ ਤਾਂ ਕਿ ਇਸ ਨੂੰ ਖੁੱਲ•ਾ ਰੱਖਿਆ ਜਾ ਸਕੇ।

© 2016 News Track Live - ALL RIGHTS RESERVED