ਮਿਗ-21 ਦਾ ਕ੍ਰੈਸ, ਪਾਈਲਟ ਦੀ ਮੌਤ

ਮਿਗ-21 ਦਾ ਕ੍ਰੈਸ, ਪਾਈਲਟ ਦੀ ਮੌਤ


ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ 'ਚ ਕਾਂਗੜਾ ਜ਼ਿਲੇ ਦੇ ਫਤਿਹਪੁਰ 'ਚ ਏਅਰਫੋਰਸ ਦਾ ਮਿਗ-21 ਕਰੈਸ਼ ਹੋ ਗਿਆ ਹੈ। ਇਸ ਦੌਰਾਨ ਜਹਾਜ਼ 'ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। ਇਹ ਹਾਦਸਾ ਫਤਿਹਪੁਰ ਦੇ ਨਜ਼ਦੀਕ ਪਿੰਡ ਪੱਲੀ 'ਚ ਵਾਪਰਿਆ। ਹਾਦਸੇ ਦੀ ਜਗ•ਾ 'ਤੇ ਜਹਾਜ਼ ਦੇ ਟੁੱਕੜੇ ਖਿੱਲਰੇ ਪਾਏ ਗਏ ਹਨ।ਮੌਕੇ 'ਤੇ ਗਵਾਹ ਲੋਕਾਂ ਨੇ ਦੱਸਿਆ ਕਿ ਹਵਾ 'ਚ ਹੀ ਮਿਗ ਜਹਾਜ਼ ਦੇ ਪਰਖੱਚੇ ਉੱਡ ਦੇ ਦੇਖੇ ਗਏ ਅਤੇ ਆਖਿਰ 'ਚ ਇਹ ਇਕ ਦਰੱਖਤ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਇਸ 'ਚ ਅੱਗ ਲੱਗ ਗਈ। ਇਸ ਦਾ ਮਲਬਾ ਕਾਫੀ ਦੂਰ ਤੱਕ ਖਿੱਲਰ ਗਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਰਵਾਨਾ ਹੋ ਗਿਆ ਹੈ। ਇਸ ਮਿਗ-21 ਨੇ ਪੰਜਾਬ ਦੇ ਪਠਾਨਕੋਟ ਏਅਰਬੇਸ ਤੋਂ ਉਡਾਨ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਏਅਰਬੇਸ ਤੋਂ ਵੀ ਇਕ ਟੀਮ ਰਵਾਨਾ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਏਅਰਬੇਸ ਤੋਂ ਜਹਾਜ਼ ਦਾ ਸੰਪਰਕ ਟੁੱਟ ਗਿਆ ਅਤੇ ਅੱਗ ਲੱਗ ਗਈ। ਐੈੱਸ.ਪੀ. ਕਾਂਗੜਾ ਨੇ ਮਾਮਲੇ 'ਚ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਹਾਦਸੇ 'ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

© 2016 News Track Live - ALL RIGHTS RESERVED