ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ- ਮੁਫਤੀ

ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ- ਮੁਫਤੀ


ਸ਼੍ਰੀਨਗਰ
ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਾਰਟੀ ਦੇ ਸਥਾਪਨਾ ਦਿਵਸ 'ਤੇ ਕਿਹਾ ਕਿ ਭਾਜਪਾ ਨਾਲ ਪੀ. ਡੀ. ਪੀ. ਦਾ ਗੱਠਜੋੜ ਉਨ•ਾਂ ਲਈ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੱਠਜੋੜ ਦੇ ਫੈਸਲੇ ਤੋਂ ਬਾਅਦ ਉਨ•ਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਅਤੇ ਇਥੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕੇਂਦਰ ਨਾਲ ਹੁਰੀਅਤ ਪ੍ਰਤੀ ਇਕ ਹਾਂ-ਪੱਖੀ ਰਵੱਈਆ ਵੀ ਅਪਣਾਉਣ ਦੀ ਅਪੀਲ ਕੀਤੀ। 
ਮਹਿਬੂਬਾ ਨੇ ਕਿਹਾ ਕਿ ਉਨ•ਾਂ ਨੇ ਰਮਜ਼ਾਨ ਦੌਰਾਨ ਜੰਮੂ-ਕਸ਼ਮੀਰ ਵਿਚ ਜੰਗਬੰਦੀ ਦਾ ਫੈਸਲਾ ਕਰ ਕੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੇਂਦਰ ਨੂੰ ਵੀ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਸੀ। ਮਹਿਬੂਬਾ ਨੇ ਕਿਹਾ ਕਿ ਉਨ•ਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਸੀ ਪਰ ਉਸਦੇ ਬਾਵਜੂਦ 3 ਸਾਲ ਤੱਕ ਸੂਬੇ ਵਿਚ ਗੱਠਜੋੜ ਦੀ ਸਰਕਾਰ ਚਲਾਈ। ਇਸ ਤੋਂ ਬਾਅਦ ਭਾਜਪਾ ਨੇ ਜੂਨ ਮਹੀਨੇ ਵਿਚ ਪੀ. ਡੀ. ਪੀ. ਤੋਂ ਆਪਣਾ ਸਮਰਥਨ ਵਾਪਸ ਲੈ ਕੇ ਸਰਕਾਰ ਡੇਗ ਦਿੱਤੀ ਸੀ। ਸਰਕਾਰ ਡਿੱਗਣ ਤੋਂ ਬਾਅਦ ਤੋਂ ਹੀ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਕਈ ਵਾਰ ਪੀ. ਡੀ. ਪੀ. ਵਿਚ ਤੋੜ-ਭੰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਸੀ। ਸੂਬੇ ਵਿਚ ਪੀ. ਡੀ. ਪੀ. ਦੇ ਕਈ ਨੇਤਾਵਾਂ ਨੇ ਵੀ ਖੁੱਲ•ੇ ਸੁਰ ਵਿਚ ਮਹਿਬੂਬਾ ਮੁਫਤੀ ਦੀ ਖਿਲਾਫਤ ਕੀਤੀ ਸੀ।

© 2016 News Track Live - ALL RIGHTS RESERVED