ਬਸਪਾ-ਕਾਂਗਰਸ ਗਠਜੋੜ ਨੇ ਵਧਾਈ ਭਾਜਪਾ ਦੀ ਚਿੰਤਾ

ਬਸਪਾ-ਕਾਂਗਰਸ ਗਠਜੋੜ ਨੇ ਵਧਾਈ ਭਾਜਪਾ ਦੀ ਚਿੰਤਾ


ਨਵੀਂ ਦਿੱਲੀ
ਯੂ. ਪੀ. 'ਚ ਸਪਾ ਤੇ ਬਸਪਾ ਦੇ ਹੱਥ ਮਿਲਾਉਣ ਨਾਲ ਭਾਜਪਾ ਨੂੰ ਉਪ ਚੋਣ 'ਚ ਮਿਲੀ ਕਰਾਰ ਹਾਰ ਮਗਰੋਂ ਹੁਣ ਮੱਧ ਪ੍ਰਦੇਸ਼ ਸਮੇਤ ਤਿੰਨ ਸੂਬਿਆਂ 'ਚ ਕਾਂਗਰਸ ਤੇ ਬਸਪਾ ਦੇ ਸੰਭਾਵਿਤ ਗਠਜੋੜ ਨੂੰ ਲੈ ਕੇ ਸੱਤਾਧਾਰੀ ਪਾਰਟੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। 
ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਦੋਹਾਂ ਪਾਰਟੀਆਂ ਨੇ ਹੱਥ ਮਿਲਾ ਲਿਆ ਤਾਂ ਉਨ•ਾਂ ਲਈ 3 ਸੂਬਿਆਂ ਦਾ ਰਾਹ ਹੋਰ ਮੁਸ਼ਕਲ ਹੋ ਜਾਵੇਗਾ। ਹਾਲਾਂਕਿ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਛੱਤੀਸਗੜ• 'ਚ ਜੇਕਰ ਅਜੀਤ ਜੋਗੀ ਦੀ ਪਾਰਟੀ ਇਸ ਗਠੋਜੜ 'ਚ ਸ਼ਾਮਲ ਨਾ ਹੋਈ ਤਾਂ ਭਾਜਪਾ ਨੂੰ ਬਹੁਮਤ ਮਿਲ ਸਕਦਾ ਹੈ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਚਿੰਤਾ ਮੱਧ ਪ੍ਰਦੇਸ਼ ਨੂੰ ਲੈ ਕੇ ਹੈ। ਇਸ ਦਾ ਕਾਰਨ ਇਹ ਹੈ ਕਿ ਰਾਜਸਥਾਨ, ਛੱਤੀਸਗੜ• ਤੇ ਮੱਧ ਪ੍ਰਦੇਸ਼ 'ਚ ਬਸਪਾ ਦਾ ਸਭ ਤੋਂ ਜ਼ਿਆਦਾ ਆਧਾਰ ਹੈ।
ਜਾਣਕਾਰੀ ਮੁਤਾਬਕ ਜੇਕਰ ਬਸਪਾ ਤੇ ਕਾਂਗਰਸ ਨੇ ਰਲ ਕੇ ਇਹ ਚੋਣ ਲੜੀ ਤਾਂ ਘੱਟੋ-ਘੱਟ ਵੋਟ ਫੀਸਦੀ ਦੇ ਮਾਮਲੇ 'ਚ ਜ਼ਰੂਰ ਭਾਜਪਾ ਨੂੰ ਸਖਤ ਟੱਕਰ ਮਿਲ ਸਕਦੀ ਹੈ। ਭਾਜਪਾ ਦੇ ਇਕ ਸੀਨੀਅਰ ਆਗੂ ਅਨੁਸਾਰ ਮੱਧ ਪ੍ਰਦੇਸ਼ 'ਚ ਭਾਜਪਾ ਦਾ ਸੰਗਠਨ ਬੇਹੱਦ ਮਜ਼ਬੂਤ ਹੈ ਤੇ ਕਾਂਗਰਸ ਨੂੰ ਟੱਕਰ ਦੇ ਸਕਦਾ ਹੈ।

© 2016 News Track Live - ALL RIGHTS RESERVED