ਨਾਬਾਲਿਕਾਂ ਨਾਲ ਬਲਾਤਕਾਰ ਸੰੰਬੰਧੀ ਬਿੱਲ ਰਾਜ ਸਭਾ ਵਿੱਚ ਹੋਵੇਗਾ ਪੇਸ਼

ਨਾਬਾਲਿਕਾਂ ਨਾਲ ਬਲਾਤਕਾਰ ਸੰੰਬੰਧੀ ਬਿੱਲ ਰਾਜ ਸਭਾ ਵਿੱਚ ਹੋਵੇਗਾ ਪੇਸ਼


ਨਵੀਂ ਦਿੱਲੀ
12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੰਬੰਧੀ ਅਪਰਾਧਿਕ ਕਾਨੂੰਨ ਬਿੱਲ 2018 ਅੱਜ ਰਾਜ ਸਭਾ 'ਚ ਪੇਸ਼ ਕੀਤਾ ਜਾਵੇਗਾ। ਜੇਕਰ ਰਾਜ ਸਭਾ 'ਚ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਛੋਟੀਆਂ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਅਤੇ 16 ਸਾਲ ਤੋਂ ਛੋਟੀਆਂ ਲੜਕੀਆਂ ਨਾਲ ਬਲਾਤਕਾਰ ਦੋਸ਼ੀ ਪਾਏ ਜਾਣ 'ਤੇ ਘੱਟ ਤੋਂ ਘੱਟ 20 ਸਾਲ ਦੀ ਸਖਤ ਸਜ਼ਾ ਮਿਲੇਗੀ, ਜਿਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਵੀ ਵਧਾਈ ਜਾ ਸਕਦੀ ਹੈ। 
ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਲੋਕ ਸਭਾ 'ਚ ਇਸ ਨੂੰ ਪਾਸ ਕਰ ਦਿੱਤਾ ਗਿਆ ਹੈ। ਰਾਜ ਸਭਾ 'ਚ ਪਾਸ ਹੋਣ ਤੋਂ ਬਾਅਦ ਇਹ ਬਿਲ ਕਾਨੂੰਨ ਬਣ ਜਾਵੇਗਾ। ਦੇਸ਼ 'ਚ ਲਗਾਤਾਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆ ਰਹੀ ਹੈ।

© 2016 News Track Live - ALL RIGHTS RESERVED