ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਬ ਧੂਮਧਾਮ ਨਾਲ ਮਨਾਇਆ ਜਾਵੇਗਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਬ ਧੂਮਧਾਮ ਨਾਲ ਮਨਾਇਆ ਜਾਵੇਗਾ


ਨਵੀਂ ਦਿੱਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਰਾਤਰੀ ਭਾਵ ਅਤੇ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਲਈ ਉਨ•ਾਂ ਦਾ 550ਵਾਂ ਪ੍ਰਕਾਸ਼ ਪੁਰਸ਼ ਵਿਸ਼ਵ ਭਰ 'ਚ ਭਾਰਤ ਦੇ ਸਾਰੇ ਦੂਤਘਰਾਂ 'ਤੇ ਮਿਸ਼ਨਾਂ 'ਚ ਮਨਾਇਆ ਜਾਵੇਗਾ। ਵਿਸ਼ਵ ਪੰਜਾਬੀ ਸੰਗਠਨ ਨਾਲ ਮਿਲ ਕੇ ਸੱਭਿਆਚਾਰਕ ਸੰਬਧਾ ਬਾਰੇ ਭਾਰਤੀ ਕੌਂਸਲ ਵਲੋਂ ਕਰਵਾਏ 'ਗੁਰਬਾਣੀ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਸੁਰੱਖਿਆ ਦੇ ਯੁੱਗ 'ਚ ਗੁਰੂ ਨਾਨਕ ਦੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਕੁਝ ਵੀ ਬਿਹਤਰ ਨਹੀਂ। ਉਨ•ਾਂ ਨੇ ਕਿਹਾ ਕਿ ਇਸ ਗੜਬੜ ਵਾਲੇ ਵਿਸ਼ਵ, ਜਿੱਥੇ ਹਿੰਸਾ ਕੇ ਮਾਰ-ਧਾੜ ਚੱਲ ਰਹੀ ਹੈ ਅਤੇ ਜਿੱਥੇ ਧਰਮ ਦੇ ਨਾਂ 'ਤੇ ਲੋਕਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਹੈ ਵਿਚ ਅਸੀਂ ਪ੍ਰਕਾਸ਼ ਪੂਰਬ ਜਸ਼ਨਾਂ ਰਾਹੀਂ ਗੁਰੂ ਨਾਨਕ ਦੇ ਦੂਸਰੇ ਸਿੱਖ ਗੁਰੂਆਂ ਦਾ ਸੁਨੇਹਾ ਫੈਲਾਉਣਾ ਚਾਹੁੰਦੇ ਹਾਂ। ਸਵਰਾਜ ਨੇ ਕਿਹਾ ਕਿ ਇਸ ਸੰਦੇਸ਼ ਸੈਮੀਨਾਰਾਂ, ਗੁਰਬਾਣੀ ਕੀਰਤਨ ਅਤੇ ਇਸ ਤਰ•ਾਂ ਦੇ ਦੂਜੇ ਪ੍ਰੋਗਰਾਮਾਂ ਰਾਹੀਂ ਫੈਲਾਇਆ ਜਾਵੇਗਾ। ਵਿਦੇਸ ਮੰਤਰੀ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਜਸ਼ਨ ਕਰਾਂਗੇ। ਅਸੀਂ ਪੂਰੇ ਵਿਸ਼ਵ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਉਨ•ਾਂ ਕਿਹਾ ਕਿ ਆਈ. ਸੀ. ਸੀ. ਆਰ. ਵੀ ਪ੍ਰਕਾਸ਼ ਪੁਰਬ ਮਨਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵਵਿਆਪੀ ਭਰਾਤਰੀ-ਭਾਵ ਸਾਲ ਵਜੋਂ ਮਨਾਇਆ ਜਾਵੇਗਾ।

© 2016 News Track Live - ALL RIGHTS RESERVED