ਸਰਦਾਰ ਪਟੇਲ ਜੀ ਦੇ ਸਟੈਚੂ ਆਫ ਸੂਨਿਟੀ ਦਾ 31 ਨੂੰ ਹੋਵੇਗਾ ਉਦਘਾਟਨ

ਸਰਦਾਰ ਪਟੇਲ ਜੀ ਦੇ ਸਟੈਚੂ ਆਫ ਸੂਨਿਟੀ ਦਾ 31 ਨੂੰ ਹੋਵੇਗਾ ਉਦਘਾਟਨ


ਨਵੀਂ ਦਿੱਲੀ— 
ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਗੁਜਰਾਤ 'ਚ ਸਰਦਾਰ ਪਟੇਲ ਦੇ ਬੁੱਤ 'ਸਟੈਚੂ ਆਫ ਯੂਨਿਟੀ' ਦੀ ਘੁੰਡ ਚੁਕਾਈ ਕਰਨਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਮੌਕੇ ਰੂਪਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ•ਾਂ ਨੇ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਆਜ਼ਾਦੀ ਦੇ ਬਾਅਦ ਦੇਸੀ ਰਿਆਸਤਾਂ ਦਾ ਏਕੀਕਰਨ ਕਰਨ 'ਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਦਾ ਜ਼ਿਕਰ ਕੀਤਾ। ਰੂਪਾਨੀ ਨੇ ਕਿਹਾ ਕਿ ਇਹ ਬੁੱਤ 182 ਮੀਟਰ ਹੈ। ਅੱਜ ਜਦੋਂ ਦੇਸ਼ ਦੀ ਅਖੰਡਤਾ ਤੇ ਸਮਾਜ ਦੀ ਇਕਜੁੱਟਤਾ 'ਤੇ ਵਾਰ ਕੀਤਾ ਜਾ ਰਿਹਾ ਹੈ, ਅਜਿਹੇ 'ਚ ਸਰਦਾਰ ਪਟੇਲ ਦਾ ਇਹ ਬੁੱਤ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣੇ। ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ, ''ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਪਟੇਲ ਦਾ ਬੁੱਤ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਹ ਹੁਣ ਪੂਰਾ ਹੋਣ ਜਾ ਰਿਹਾ ਹੈ। ਆ ਰਹੀ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ 'ਤੇ ਦੁਨੀਆ ਦੇ ਸਭ ਤੋਂ ਵੱਡੇ ਬੁੱਤ ਦੀ ਘੁੰਡ ਚੁਕਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED