ਜ਼ਰੂਰਤ ਮੁਤਾਬਕ ਹਥਿਆਰ ਨਹੀਂ ਹਨ- ਬੀ. ਧਨੋਆ

ਜ਼ਰੂਰਤ ਮੁਤਾਬਕ ਹਥਿਆਰ ਨਹੀਂ ਹਨ- ਬੀ. ਧਨੋਆ


ਨਵੀਂ ਦਿੱਲੀ— 
ਰਾਫੇਲ ਸੌਦੇ ਨੂੰ ਲੈ ਕੇ ਹੋ ਰਹੀ ਲੜਾਈ ਵਿਚਾਲੇ ਹਵਾਈ ਸੈਨਾ ਮੁਖੀ ਬੀ.ਧਨੋਆ ਨੇ ਬਿਆਨ ਜਾਰੀ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਰਾਫੇਲ ਐਸ-400 ਦੇ ਕੇ ਸਰਕਾਰ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਾ ਰਹੀ ਹੈ। ਹਵਾਈ ਸੈਨਾ ਮੁਖੀ ਨੇ ਰਾਫੇਲ ਜਹਾਜ਼ ਦੇ ਕੇਵਲ ਦੋ ਬੇੜਿਆਂ ਦੀ ਖਰੀਦ ਨੂੰ ਉਚਿਤ ਠਹਿਰਾਇਆ ਅਤੇ ਕਿਹਾ ਕਿ ਇਸ ਤਰ•ਾਂ ਦੀ ਖਰੀਦ ਦੇ ਉਦਾਹਰਨ ਪਹਿਲਾਂ ਵੀ ਰਹੇ ਹਨ। 
ਮੀਡੀਆ ਨਾਲ ਗੱਲਬਾਤ ਦੌਰਾਨ ਉਨ•ਾਂ ਨੇ ਕਿਹਾ ਕਿ ਸਾਡੇ ਕੋਲ ਜ਼ਰੂਰਤ ਮੁਤਾਬਕ ਹਥਿਆਰ ਨਹੀਂ ਹਨ। ਕਿਸੇ ਵੀ ਦੇਸ਼ ਨੂੰ ਉਸ ਤਰ•ਾਂ ਦੇ ਗੰਭੀਰ ਖਤਰੇ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਤਰ•ਾਂ ਭਾਰਤ ਕਰ ਰਿਹਾ ਹੈ। ਸਾਡੇ ਵਿਰੋਧੀਆਂ ਦਾ ਇਰਾਦਾ ਰਾਤੋਂ ਰਾਤ ਬਦਲ ਸਕਦਾ ਹੈ।
ਰਾਫੇਲ ਡੀਲ ਵਿਵਾਦ 'ਚ ਬੀ.ਐਸ.ਧਨੋਆ ਨੇ ਮੋਦੀ ਸਰਕਾਰ ਦਾ ਸਮਰਥਨ ਕੀਤਾ ਹੈ। ਕੇਂਦਰ ਸਰਕਾਰ ਅੱਜ ਸਾਨੂੰ ਰਾਫੇਲ ਲੜਾਕੂ ਜਹਾਜ਼ ਮੁਹੱਈਆ ਕਰਵਾ ਰਹੀ ਹੈ। ਇਨ•ਾਂ ਜਹਾਜ਼ਾਂ ਦੇ ਜ਼ਰੀਏ ਅਸੀਂ ਅੱਜ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਾਂਗੇ।

© 2016 News Track Live - ALL RIGHTS RESERVED