29 ਸਤੰਬਰ ਨੂੰ 'ਸਰਜੀਕਲ ਸਟ੍ਰਾਈਕ' ਦਿਵਸ ਮਨਾਇਆ ਜਾਵੇ- ਯੂ. ਜੀ. ਸੀ.

29 ਸਤੰਬਰ ਨੂੰ 'ਸਰਜੀਕਲ  ਸਟ੍ਰਾਈਕ' ਦਿਵਸ ਮਨਾਇਆ ਜਾਵੇ- ਯੂ. ਜੀ. ਸੀ.


ਨਵੀਂ ਦਿੱਲੀ
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਜ਼  ਅਤੇ  ਹਾਇਰ   ਐਜੂਕੇਸ਼ਨਲ  ਇੰਸਟੀਚਿਊਟਸ  ਨੂੰ 29 ਸਤੰਬਰ ਨੂੰ 'ਸਰਜੀਕਲ  ਸਟ੍ਰਾਈਕ' ਦਿਵਸ ਦੇ ਤੌਰ 'ਤੇ ਮਨਾਉਣ ਦਾ ਹੁਕਮ ਦਿੱਤਾ ਹੈ। ਯੂ. ਜੀ. ਸੀ. ਨੇ ਸਰਜੀਕਲ ਸਟ੍ਰਾਈਕ ਡੇਅ ਮਨਾਉਣ  ਲਈ ਹਥਿਆਰਬੰਦ ਬਲਾਂ ਦੇ ਬਲੀਦਾਨ ਬਾਰੇ ਸਾਬਕਾ ਫੌਜੀਆਂ ਨਾਲ  ਸੰਵਾਦ  ਸੈਸ਼ਨ,  ਵਿਸ਼ੇਸ਼  ਪਰੇਡ,ਪ੍ਰਦਰਸ਼ਨਾਂ  ਦਾ  ਆਯੋਜਨ  ਅਤੇ  ਹਥਿਆਰਬੰਦ  ਬਲਾਂ  ਨੂੰਆਪਣੀ  ਹਮਾਇਤ  ਦੇਣ  ਲਈ  ਉਨ•ਾਂ  ਨੂੰ  ਗ੍ਰੀਟਿੰਗ  ਕਾਰਡਸ  ਭੇਜਣ  ਸਮੇਤ  ਹੋਰ  ਸਰਗਰਮੀਆਂ  ਆਯੋਜਿਤ  ਕਰਨ  ਦਾ  ਸੁਝਾਅ  ਵੀ  ਦਿੱਤਾ  ਹੈ।
ਕਮਿਸ਼ਨ  ਨੇ  ਸਾਰੇ  ਕੁਲਪਤੀਆਂ  ਨੂੰ ਵੀਰਵਾਰ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਦੀਆਂ ਐੱਨ. ਸੀ. ਸੀ. ਦੀਆਂ ਇਕਾਈਆਂ ਨੂੰ 29 ਸਤੰਬਰ ਨੂੰ ਵਿਸ਼ੇਸ਼ ਪਰੇਡ ਦਾ ਆਯੋਜਨ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਐੱਨ. ਸੀ. ਸੀ. ਦੇ ਕਮਾਂਡਰ ਸਰਹੱਦ ਦੀ ਰੱਖਿਆ ਦੇ ਤੌਰ ਤਰੀਕਿਆਂ ਬਾਰੇ ਉਨ•ਾਂ ਨੂੰ ਸੰਬੋਧਨ ਕਰਨ। ਯੂ. ਜੀ. ਸੀ. ਨੇ ਕਿਹਾ ਕਿ ਯੂਨੀਵਰਸਿਟੀਆਂ ਹਥਿਆਰਬੰਦ ਬਲਾਂ ਦੇ ਬਲੀਦਾਨ ਬਾਰੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਕਰਨ ਲਈ ਸਾਬਕਾ ਫੌਜੀਆਂ ਨੂੰ ਸ਼ਾਮਲ ਕਰ ਕੇ ਸੰਵਾਦ ਸੈਸ਼ਨ ਦਾ ਆਯੋਜਨ ਕਰ ਸਕਦੀਆਂ  ਹਨ। 

© 2016 News Track Live - ALL RIGHTS RESERVED