ਐਸ-400 ਮਿਸਾਈਲ ਡਿਫੈਂਸ ਸਿਸਟਮ ਨੂੰ ਲੈ ਕੇ ਡੀਲ

ਐਸ-400 ਮਿਸਾਈਲ ਡਿਫੈਂਸ ਸਿਸਟਮ ਨੂੰ ਲੈ ਕੇ ਡੀਲ


ਨਵੀਂ ਦਿੱਲੀ— 
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭਾਰਤ ਦੇ ਦੌਰੇ 'ਤੇ ਹਨ ਅਤੇ ਭਾਰਤ ਵਿਚਾਲੇ ਐਸ-400 ਮਿਸਾਈਲ ਡਿਫੈਂਸ ਸਿਸਟਮ ਨੂੰ ਲੈ ਕੇ ਡੀਲ ਹੋ ਸਕਦੀ ਹੈ। ਜੇਕਰ ਇਹ ਡੀਲ ਹੁੰਦੀ ਹੈ ਤਾਂ ਭਾਰਤ ਦੀ ਰਣਨੀਤਿਕ ਤਾਕਤ 'ਚ ਜ਼ਬਰਦਸਤ ਵਾਧਾ ਹੋਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਾਲੇ ਦੋ ਪੱਖੀ ਬੈਠਕ ਸ਼ੁਰੂ ਹੋ ਗਈ ਹੈ। ਇਹ ਮੁਲਾਕਾਤ ਨਵੀਂ ਦਿੱਲ ਦੇ ਹੈਦਰਾਬਾਦ ਹਾਊਸ 'ਚ ਹੋ ਰਹੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਇਹ ਡੀਲ ਪੱਕੀ ਹੋ ਸਕਦੀ ਹੈ। 
ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਇਸ ਗੱਲਬਾਤ 'ਤੇ ਪੂਰੀ ਦੁਨੀਆਂ ਦੀ ਨਜ਼ਰ ਹੈ। ਇਸ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਪੁਤਿਨ ਭਾਰਤ ਦੇ ਦੋ ਦਿਨਾਂ ਦੇ ਦੌਰ 'ਤੇ ਨਵੀਂ ਦਿੱਲੀ ਪੁੱਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਏਅਰਪੋਰਟ 'ਤੇ ਉਨ•ਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਪੁਤਿਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਡਿਨਰ 'ਤੇ ਚਰਚਾ ਕੀਤੀ।

© 2016 News Track Live - ALL RIGHTS RESERVED