'ਕੌਨ ਬਨੇਗਾ ਕਰੋੜਪਤੀ' ਦੇ ਨਾਂ ਤੇ ਹੋ ਰਹੀ ਠੱਗੀ

'ਕੌਨ ਬਨੇਗਾ ਕਰੋੜਪਤੀ' ਦੇ ਨਾਂ ਤੇ ਹੋ ਰਹੀ ਠੱਗੀ


ਚੰਡੀਗੜ•
'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਧੋਖੇਬਾਜ਼ਾਂ ਨੇ ਪੰਜਾਬ 'ਚ 150 ਤੋਂ ਵੱਧ ਲੋਕਾਂ ਨੂੰ ਲੱਖਪਤੀ ਬਣਾਉਣ ਦਾ ਸੁਪਨਾ ਦਿਖਾ ਕੇ ਠੱਗ ਲਿਆ। ਇਸ ਮਾਮਲੇ 'ਚ ਕਈ ਕੇਸ ਪੁਲਸ ਦੀ ਡਾਇਰੀ 'ਚ ਦਰਜ ਹੋ ਚੁੱਕੇ ਹਨ ਪਰ ਬਹੁਤ ਸਾਰੇ ਲੋਕ ਤਾਂ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੇ। ਸਾਰਿਆ ਦਾ ਠੱਗਣ ਦਾ ਤਰੀਕਾ ਇਕੋਂ ਜਿਹਾ ਹੈ। ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਤੁਹਾਡੇ ਮੋਬਾਈਲ 'ਤੇ ਕਾਲ ਆਵੇਗੀ ਤੇ ਕਿਹਾ ਜਾਵੇਗਾ ਕਿ ਕੇ. ਬੀ. ਸੀ. ਤੋਂ ਬੋਲ ਰਿਹਾ ਹਾਂ। ਅਮਿਤਾਭ ਬੱਚਨ ਅਤੇ ਮੋਦੀ ਸਰਕਾਰ ਨੇ 5000 'ਚੋਂ 25 ਮੋਬਾਈਲ ਨੰਬਰ ਸਲੈਕਟ ਕੀਤੇ ਹਨ, ਜਿਨ•ਾਂ 'ਚੋਂ ਤੁਹਾਡਾ ਮੋਬਾਈਲ ਨੰਬਰ ਵੀ ਹੈ। ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਹੈ। ਇਨਾਮ ਦੀ ਰਾਸ਼ੀ ਤੁਸੀਂ ਕਿਸੇ ਵੀ ਬੈਂਕ ਦੀ ਬਰਾਂਚ 'ਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਪਰ ਰਕਮ ਪਾਉਣ ਲਈ ਤੁਹਾਨੂੰ ਟੈਕਸ ਅਦਾ ਕਰਨਾ ਪਵੇਗਾ। ਕਿੰਨਾ ਟੈਕਸ ਦੇਣਾ ਪਵੇਗਾ ਪੁੱਛਣ 'ਤੇ ਦੱਸਿਆ ਜਾਂਦਾ ਹੈ ਕਿ 24350 ਰੁਪਏ ਐਕਸਿਸ ਬੈਂਕ ਦੀ ਮੁੰਬਈ ਸ਼ਾਖਾ ਦੇ ਇਕ ਅਕਾਊਂਟ 'ਚ ਜਮਾ ਕਰਾਉਣੇ ਪੈਣਗੇ।
ਜੇਕਰ ਤੁਸੀਂ ਲਾਲਚ 'ਚ ਉਨ•ਾਂ ਦੇ ਅਕਾਊਂਟ 'ਚ 24350 ਰੁਪਏ ਜਮਾ ਕਰਵਾ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਤੋਂ ਫੋਨ ਆਵੇਗਾ ਤੇ ਕਿਹਾ ਜਾਵੇਗਾ ਕਿ ਤੁਹਾਡੇ ਟੈਕਸ ਦੇ ਪੈਸੇ ਮਿਲ ਚੁੱਕੇ ਹਨ। ਇਸ ਲਈ ਧੰਨਵਾਦ। ਹੁਣ ਤੁਹਾਡੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ 80 ਹਜ਼ਾਰ ਰੁਪਏ ਅਤੇ ਸਰਕਾਰ ਨੂੰ ਦੇਣ ਲਈ ਬੈਂਕ ਖਾਤੇ 'ਚ ਜਮਾ ਕਰਾਉਣੇ ਹੋਣਗੇ। ਲੋਕ 80 ਹਜ਼ਾਰ ਰੁਪਏ ਵੀ ਜਮਾ ਕਰਵਾ ਦਿੰਦੇ ਹਨ ਪਰ ਕਈ ਲੋਕਾਂ ਨੂੰ ਠੱਗੀ ਦਾ ਅਹਿਸਾਸ ਹੋਣ 'ਤੇ ਜਦੋਂ ਆਪਣੇ ਪੈਸੇ ਵਾਪਸ ਮੰਗਦੇ ਹਨ ਤਾਂ ਉਹ ਠੱਗ ਟਾਲ-ਮਟੋਲ ਕਰਦੇ ਹੋਏ ਫੋਨ ਬੰਦ ਕਰ ਦਿੰਦੇ ਹਨ। ਉਸ ਤੋਂ ਬਾਅਦ ਨਾ ਤਾਂ ਠੱਗਾਂ ਦਾ ਪਤਾ ਚੱਲਦਾ ਹੈ ਅਤੇ ਨਾ ਹੀ ਪੈਸੇ ਵਾਪਸ ਮਿਲਦੇ ਹਨ। ਸਟੇਟ ਸਾਈਬਰ ਸੇਲ ਦੇ ਏ. ਆਈ. ਜੀ. ਇੰਦਰਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ•ਾਂ ਦੀ ਠੱਗੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਕੁਝ ਹੀ ਦਿਨਾਂ 'ਚ ਰਾਜਾਂ ਤੋਂ ਕਰੀਬ 150 ਤੋਂ ਜ਼ਿਆਦਾ ਸ਼ਿਕਾਇਤਾਂ ਆ ਚੁੱਕੀਆਂ ਹਨ। ਪੁਲਸ ਮੁਤਾਬਕ ਇਸ ਗੈਂਗ ਦੇ ਮੈਂਬਰ ਵਟਸਐਪ ਗਰੁੱਪ ਹੈਕ ਕਰ ਕੇ ਲੋਕਾਂ ਦਾ ਡਾਟਾ ਅਤੇ ਉਨ•ਾਂ ਦੀਆਂ ਤਸਵੀਰਾਂ ਚੁਰਾਉਂਦਾ ਹੈ ਅਤੇ ਉਨ•ਾਂ ਨੂੰ ਲਾਟਰੀ ਦੇ ਕਾਗਜ਼ਾਂ 'ਤੇ ਇਸਤੇਮਾਲ ਕਰਦਾ ਹੈ ਤਾਂ ਕਿ ਸੁਣਨ ਵਾਲੇ ਨੂੰ ਉਨ•ਾਂ 'ਤੇ ਪੂਰਾ ਯਕੀਨ ਹੋ ਜਾਵੇ।

© 2016 News Track Live - ALL RIGHTS RESERVED